(ਸਾਹਬੀ ਦਾਸੀਕੇ)

ਸ਼ਾਹਕੋਟ: ਸਿਹਤ ਵਿਭਾਗ ਵੱਲੋਂ ਸਰਕਾਰੀ ਮਿਡਲ ਸਕੂਲ ਤਲਵੰਡੀ ਸੰਘੇੜਾ ਵਿਖੇ ਬੱਚਿਆਂ ਨੂੰ ਕਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ‘ਪ੍ਰਿੰਸ’ ਰੂਰਲ ਮੈਡੀਕਲ ਅਫ਼ਸਰ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਇਰਸ ਦਾ ਕੋਈ ਵੀ ਇਲਾਜ ਨਹੀਂ ਬਲਕਿ ਸਿਰਫ਼ ਤੇ ਸਿਰਫ਼ ਪਰਹੇਜ ਜਰੂਰੀ ਹੈ। ਉਨਾਂ ਦੱਸਿਆ ਇਸ ਵਾਇਰਸ ਦੀਆਂ ਮੁੱਖ ਨਿਸ਼ਾਨੀਆਂ ਜਿਵੇਂ ਨੱਕ, ਵਗਨਾ, ਖੰਘ, ਸਾਹ ਲੈਣ ਵਿੱਚ ਦਿੱਕਤ ਆਉਣਾ ਅਤੇ ਬੁਖਾਰ ਹੈ। ਉਨਾਂ ਦੱਸਿਆ ਕਿ ਕਰੋਨਾ ਵਾਇਰਸ ਨਾਲ ਚੀਨ ਵਿੱਚ ਹੁਣ ਤੱਕ ਕਾਫ਼ੀ ਮੌਤਾ ਹੋ ਗਈਆਂ ਹਨ। ਉਨਾਂ ਕਿਹਾ ਕਿ ਅਗਰ ਕਿਸੇ ਬੱਚੇ ਨੂੰ ਖਾਸੀ ਆਉਦੀ ਹੈ ਤਾਂ ਉਹ ਸਰਕਾਰੀ ਡਿਸਪੈਂਸਰੀ ਵਿੱਚੋਂ ਫੇਸ ਮਾਸਕ ਮੁਫ਼ਤ ਲੈ ਸਕਦਾ ਹੈ। ਇਸ ਮੌਕੇ ਬੱਚਿਆ ਨੂੰ ਮਾਸਕ ਪਾਉਣ ਦਾ ਢੰਗ-ਤਰੀਕਾ ਵੀ ਦੱਸਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਕਜ ਅਰੋੜਾ ਰੂਰਲ ਫਾਰਮੇਸੀ ਅਫ਼ਸਰ ਤਲਵੰਡੀ ਸੰਘੇੜਾ, ਮਨਦੀਪ ਕੌਰ ਏ.ਐਨ.ਐੱਮ., ਅੰਮ੍ਰਿਤਪਾਲ ਵਰਕਰ, ਰਾਕੇਸ਼ ਕੁਮਾਰ ਬੀ.ਐੱਮ., ਕੀਰਤਨ ਸਿੰਘ ਆਦਿ ਹਾਜ਼ਰ ਸਨ।