ਫਗਵਾੜਾ (ਡਾ ਰਮਨ)
ਮੁੱਖ ਖੇਤੀਬਾੜੀ ਅਫਸਰ ਨਾਜਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਬਲਾਕ ਖੇਤੀਬਾੜੀ ਅਫਸਰ ਢਿਲਵਾਂ ਮਨਜੀਤ ਸਿੰਘ ਅਤੇ ਖੇਤੀਬਾੜੀ ਸੂਚਨਾ ਅਫਸਰ ਸੁਖਦੇਵ ਸਿੰਘ ਵੱਲੋਂ ਬਲਾਕ ਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਕਿਸਾਨਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਹੁਣ ਬਦਲਾਵ ਦਾ ਸਮਾਂ ਹੈ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨਾ ਛੱਡ ਦੇਣਾ ਚਾਹੀਦਾ ਹੈ।ਉਹਨਾਂ ਦੱੱਸਿਆ ਕਿ ਬਹੁਤ ਸਾਰੇ ਕਿਸਾਨਾਂ ਵੱਲੋਂ ਨਾੜ ਨੂੰ ਜਮੀਨ ਵਿੱਚ ਵਾਹਿਆ ਜਾ ਰਿਹਾ ਹੈ। ਕੋਵਿਡ ਮਹਾਂਮਾਰੀ ਦੇ ਸਮੇਂ ਵਿੱਚ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਸਾਰੀ ਦੁਨੀਆਂ ਮੁਸ਼ਕਿਲ ਸਮੇਂ ਵਿੱਚ ਹੈ।ਸਰਕਾਰਾਂ ਵੱਲੋਂ ਸਾਵਧਾਨੀਆ ਵਰਤਣ ਲਈ ਕਿਹਾ ਜਾ ਰਿਹਾ ਹੈ।
ਪਿੰਡ ਫਤਿਹਪੁਰ ਦੇ ਉਦਮੀ ਕਿਸਾਨ ਮੋਹਨ ਜੀਤ ਨੇ ਉਹਨਾਂ ਨਾਲ ਗੱਲ ਬਾਤ ਕਰਦਿਆ ਦੱੱਸਿਆ ਕਿ ਉਹਨਾਂ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਬਾਰੇ ਸੋਚਣਾ ਹੀ ਛੱਡ ਦਿੱਤਾ ਹੈ ਅਤੇ ਉਸਨੇ ਪਿਛਲੇ 7 ਸਾਲਾਂ ਤੋਂ ਆਪਣੇ ਖੇਤ ਵਿੱਚ ਕਦੇ ਵੀ ਅੱਗ ਨਹੀ ਲਾਈ ਉਸ ਦੇ ਪਿੰਡ ਦੇ ਲੋਕ ਵੀ ਹੁਣ ਅੱਗ ਤੋਂ ਗੁਰੇਜ ਕਰਦੇ ਨੇ।ਉਹਨਾਂ ਨੇ ਦੱੱਸਿਆ ਕਿ ਉਹ ਰੋਟਾਵੇਟਰ ਨਾਲ ਪੈਲੀ ਵਾਹ ਕੇ ਖੇਤ ਨੂੰ ਪਾਣੀ ਲਾ ਕੇ ਅਗਲੀ ਫਸਲ ਦੀ ਬਿਜਾਈ ਲਈ ਖੇਤ ਤਿਆਰ ਕਰਦੇ ਹਨ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਨਹੀ ਆਉਦੀ।ਇਹ ਪੈਸੇ ਦਾ ਮਸਲਾ ਘੱਟ ਤੇ ਸੋਚ ਦਾ ਜਿਆਦਾ ਹੈ ਜੇ ਅਸੀ ਸੋਚ ਲਈਏ ਤਾ ਅਸੀ ਉਹ ਕੰਮ ਨਹੀ ਕਰਾਂਗੇ।ਸਾਨੂੰ ਕੁਦਰਤੀ ਸੋਮਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਖਰ ਇਹਨਾਂ ਸਿਰ ਤੇ ਹੀ ਤੇ ਸਾਡੀ ਖੇਤੀਬਾੜੀ ਹੈ।
ਇਸ ਮੌਕੇ ਪ੍ਰਦੀਪ ਸਿੰਘ ਘੁੰਮਣ ਪਿੰਡ ਫਤਿਹਪੁਰ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੀ 2009 ਤੋਂ ਹੁਣ ਤੱਕ ਆਪਣੇ ਖੇਤਾਂ ਵਿੱਚ ਅੱਗ ਨਹੀ ਲਾਈ ਝੋਨੇ ਦੀ ਖੇਤ ਦੀ ਤਿਆਰੀ ਲਈ ਕਣਕ ਵਾਲੇ ਖੇਤਾਂ ਵਿੱਚ ਤੂੜੀ ਬਣਾਉਣ ਉਪਰੰਤ ਉਹ ਰੋਟਾਵੇਟਰ ਨਾਲ ਖੇਤ ਦੀ ਵਹਾਈ ਕਰਕੇ ਖੇਤ ਨੂੰ ਪਾਣੀ ਲਾ ਦਿੰਦੇ ਹਨ ਫਿਰ ਖੇਤ ਨੂੰ ਵਾਹ ਕੇ ਫਿਰ ਪਾਣੀ ਲਾ ਕੇ ਕੱਦੂ ਕਰਕੇ ਝੋਨਾ ਲਾਉਦੇ ਹਨ।ਉਹਨਾਂ ਨੂੰ ਕਦੇ ਵੀ ਕੋਈ ਮੁਸ਼ਕਿਲ ਨਹੀ ਆਈ ਉਹਨਾਂ ਇਹ ਸਿੱੱਖਿਆ ਆਪਣੇ ਤਾਏ ਤੋਂ ਲਈ ਸੀ ਜਿਸ ਤੇ ਅੱਜ ਵੀ ਉਹ ਅਮਲ ਕਰਦੇ ਹਨ।
ਖੇਤੀਬਾੜੀ ਸੂਚਨਾ ਅਫਸਰ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਕੁਦਰਤ ਦਾ ਖਿਲਵਾੜ ਨਹੀ ਕਰਨਾ ਚਾਹੀਦਾ ਸਗੋਂ ਆਪਣੀ ਖੇਤੀ ਨੂੰ ਉਸ ਅਨੁਸਾਰ ਢਾਲਣਾ ਚਾਹੀਦਾ ਹੈ।ਸਮੇਂ ਦੀ ਨਜਾਕਤ ਨੂੰ ਧਿਆਨ ਵਿੱਚ ਰੱਖਕੇ ਸਾਉਣੀ ਦੀ ਬਿਜਾਦ ਦੇ ਰਕਬੇ ਵਿੱਚ ਭਿੰਨਤਾ ਲਿਆਉਣੀ ਚਾਹੀਦੀ ਹੈ।ਝੋਨੇ ਦਾ ਕੁਝ ਰਕਬਾ ਮੱਕੀ ਹੇਠ ਲਿਆਉਣਾ ਚਾਹੀਦਾ ਹੈ।ਝੋਨੇ ਦੀ ਕਾਸ਼ਤ ਦੇ ਤਰੀਕੇ ਵਿੱਚ ਬਦਲਾਵ ਕਰਕੇ ਪਾਣੀ ਅਤੇ ਲੇਬਰ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ, ਕੁਝ ਰਕਬਾ ਸਿਧੀ ਬਿਜਾਈ ਹੇਠ ਵੀ ਲਿਆਦਾ ਜਾ ਸਕਦਾ ਹੈ। ਲੋੜ ਹੈ ਧਿਆਨ ਨਾਲ ਚੱਲਣ ਦੀ ਇਹ ਕਦੇ ਵੀ ਨਹੀ ਭੁੱੱਲਣਾ ਚਾਹੀਦਾ ਕਿ ਝੋਨੇ ਦੀ ਬਿਜਾਈ ਨਾਲੋ ਸਾਨੂੰ ਸਿਹਤ ਪਹਿਲਾਂ ਜਰੂਰੀ ਹੈ ਇਸ ਲਈ ਕੰਮ ਕਰਦੇ ਸਮੇਂ ਜਾ ਬਜਾਰ ਵਿੱਚ ਖੇਤੀ ਵਸਤੂਆਂ ਦੀ ਖਰੀਦ ਜਾਂ ਹੋਰ ਕੰਮ ਸਮੇਂ ਸਾਰੀਆਂ ਸਾਵਧਾਨੀਆ ਦੀ ਜਰੂਰ ਪਾਲਣਾ ਕੀਤੀ ਜਾਵੇ ਤਾਂ ਜੋ ਖੁਦ ਸੁਰੱੱਖਿਅਤ ਰਹਿ ਕੇ ਸਮੇਂ ਸਿਰ ਝੋਨੇ ਦੀ ਬਿਜਾਈ ਹੋ ਸਕੇ।ਉਹਨਾਂ ਕਿਸਾਨਾਂ ਨੂੰ ਆਪਣੇ ਇਲਾਕੇ ਦੇ ਖੇਤੀ ਮਾਹਿਰਾਂ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਤਾਂ ਜੋ ਖੇਤੀ ਮੁਸ਼ਕਿਲਾਂ ਦਾ ਹੱਲ ਸਮੇਂ ਸਿਰ ਕੱੱਢਿਆ ਜਾ ਸਕੇ।