ਫਗਵਾੜਾ(ਡਾ ਰਮਨ , ਅਜੇ ਕੋਛੜ )

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਸ਼ੁਰੁ ਕੀਤੀ ਮੁਹਿੰਮ ਤਹਿਤ ਅੱਜ ਸਰਕਾਰੀ ਹਾਈ ਸਕੂਲ ਹਦੀਆਬਾਦ ਫਗਵਾੜਾ ਵਿਖੇ ਸਾਢੇ ਸੱਤ ਲੱਖ ਦੀ ਲਾਗਤ ਨਾਲ ਨਵੇ ਬਣ ਰਹੇ ਸਮਾਰਟ ਸਕੂਲ ਦੇ ਕਮਰਿਆਂ ਦਾ ਉਦਘਾਟਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਕਰ ਕਮਲਾਂ ਨਾਲ ਸ਼ੂਰੁ ਕਰਵਾਇਆ ੲਿਸ ਮੌਕੇ ਉਨ੍ਹਾਂ ਅਪਣੇ ਸੰਬੋਧਨ ਚ ਬੋਲਦਿਆਂ ਕਿਹਾ ਕਿ ੲਿਸ ਮੁਹਿੰਮ ਤਹਿਤ ਬਹੁਤ ਸਾਰੇ ਸਕੂਲਾ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ ਜਿਨ੍ਹਾਂ ਚ ਹਦੀਆਬਾਦ ਦਾ ੲਿਹ ਸਕੂਲ ਵੀ ਸ਼ਾਮਿਲ ਹੈ ੲਿਸ ਦੌਰਾਨ ਉਨ੍ਹਾਂ ਸਕੂਲ ਪ੍ਰਿੰਸੀਪਲ ਕੋਲ਼ੋਂ ਸਕੂਲ ਵਿੱਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ੲਿਸ ਸਕੂਲ ਵਿਚੋਂ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੇ ਉੱਚ ਮੁਕਾਮ ਹਾਸਿਲ ਕੀਤੇ ਹਨ ੲਿਸ ਮੋਕੇ ਟੀਚਰ ਸ਼ਮੀ ਕੁਮਾਰ , ਕੇ ਕੇ ਸਿੰਘ , ਰਾਜੀਵ ਸੋਨੀ ਹਰਸ਼ਵਰਧਨ , ਨਿਸ਼ੀ , ਹਰਮੀਤ ਕੌਰ , ਗੁਰਬਖਸ਼ ਕੌਰ , ਸਤਨਾਮ ਕੌਰ , ਕੁਲਵੀਰ ਕੌਰ ਮਿੰਨੀ , ਮਹਿੰਦਰ ਕੌਰ , ਕੁਲਵਿੰਦਰ ਕੌਰ ਰਣਵੀਰ ਸਿੰਘ ,ਰਾਮ ਕੁਮਾਰ ਚੱਢਾ, ਗੁਰਦੀਪ ਦੀਪਾ , ਕ੍ਰਿਸ਼ਨ ਕੁਮਾਰ ਹੀਰੋ, ਬਿੱਟੂ ਆਦਿ ਮੌਜੂਦ ਸਨ