ਮਹਿਤਪੁਰ 5 ਅਪ੍ਰੈਲ (ਰਾਜਾ) ਮਹਿਤਪੁਰ ਦੇ ਨਜਦੀਕੀ ਪਿੰਡ ਰਾਮੂੰਵਾਲ ਦੇ ਕੁਝ ਪਰਿਵਾਰ ਕਰੋਨਾ ਵਾਇਰਸ ਦੇ ਚੱਲਦਿਆਂ ਰੋਜਾਨਾ ਦੀ ਮਿਹਨਤ ਮਜਦੂਰੀ ਤੋਂ ਕਈ ਦਿਨਾਂ ਤੋਂ ਵਾਂਝੇ ਆਪਣੇ ਘਰਾਂ ਵਿੱਚ
ਬੇਬਸ ਬੈਠੇ ਨੇ, ਪਿੰਡ ਦੇ ਹੀ ਸਮਾਜ ਸੇਵੀ ਹਰਦੇਵ ਸਿੰਘ ਸੰਧੂ ਨੇ ਆਪਣੇ ਪਿਤਾ ਸ.
ਸਾਧੂ ਸਿੰਘ ਯੂ. ਕੇ. ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ 60 ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਤੇ ਉਕਤ ਪਰਿਵਾਰਾਂ ਨੂੰ ਜਰੂਰਤ ਅਨੁਸਾਰ ਰਾਸ਼ਨ ਵੰਡਿਆ। ਇਸ ਮੌਕੇ ਰੌਸ਼ਨ ਲਾਲ ਰੱਤੂ, ਏ.ਐੱਸ. ਆਈ. ਤੀਰਥ ਸਿੰਘ, ਏ.ਐੱਸ. ਆਈ. ਮਨਜੀਤ ਰਾਮ ਅਤੇ ਚਰਨਜੀਤ ਸਿੰਘ ਆਦਿ ਹਾਜਿਰ ਸਨ।