ਫਗਵਾੜਾ ( ਡਾ ਰਮਨ , ਅਜੇ ਕੋਛੜ ) ਸਮਾਜ ਸੇਵੀ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀ ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕੱਲਬ ਵਲੋਂ ਲਾਇਨਜ ਪ੍ਰਧਾਨ ਰੋਹਿਤ ਗਰੋਵਰ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਲਾਇਨਜ ਹਰਵਿੰਦਰ ਸਿੰਘ ਮੰਡ ਅਤੇ ਲਾਇਨਜ ਗੁਰਦੀਪ ਰਾੲੇ ਦੀ ਸੁਚੱਜੀ ਦੇਖ-ਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਸਮੂਹ ਵਾਰਡਾ ਚ ਦਾਖਲ ਜੇਰੇ ਇਲਾਜ ਮਰੀਜ਼ਾਂ ਨੂੰ ਦੁੱਧ, ਰਸ , ਅਤੇ ਬਿਸਕੁਟ ਵੰਡੇ ਗਏ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਲਾਇਨਜ ਮੈਬਰ ਮੋਜੂਦ ਸਨ