ਫਗਵਾੜਾ (ਡਾ ਰਮਨ / ਅਜੇ ਕੋਛੜ )ਕਰੋਨਾ ਵਾਇਰਸ ਦੇ ਫੈਲਣ ਨੁੰ ਰੋਕਣ ਲਈ ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਚ ਲਾਕਡਾਊਨ ਕਰਕੇ ਪੂਰੀ ਤਰ੍ਹਾਂ ਅੰਦਰ ਤਾਲਾਬੰਦੀ ਕੀਤੀ ਹੋਈ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਜ਼ੋ ਰਾਸ਼ਨ ਤੋਂ ਵੀ ਅੌਖੇ ਹੋਏ ਪੲੇ ਹਨ ਦੀ ਮੱਦਦ ਲਈ ਜਿੱਥੇ ਸਰਕਾਰ ਅਪਣੇ ਪੱਧਰ ਤੇ ਕੰਮ ਕਰ ਰਹੀ ਹੈ ਉੱਥੇ ਹੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦਾਨੀ ਸੱਜਣ ਅਪਣਾ ਬਣਦਾ ਯੋਗਦਾਨ ਪਾ ਰਹੇ ਹਨ ਇਸੇ ਲੜੀ ਤਹਿਤ ਕਟਾਰੀਆ ਪਰਿਵਾਰ ਵੀ ਅਪਣੀ ਬਣਦੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾ ਰਿਹਾ ਹੈ ਅਤੇ ਰੋਜ਼ਾਨਾ ਹੀ 20 -25 ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਤੱਕ ਵੱਖ-ਵੱਖ ਇਲਾਕਿਆ ਜਿਨ੍ਹਾਂ ਚ ਪ੍ਰੇਮਪੁਰਾ , ਸ਼ਿਵਪੁਰੀ , ਪੀਪਾਰੰਗੀ , ਪਟੇਲ ਨਗਰ , ਦੇ 300 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਜਾ ਚੁੱਕਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਡਾ ਦਰਸ਼ਨ ਰਾਮ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੋੲੀ ਵੀ ਪਰਿਵਾਰ ਭੁੱਖਾ ਨਾ ਸੋਵੇ ਅਤੇ ਹਰ ਪਰਿਵਾਰ ਨੂੰ ਰਾਸ਼ਨ ਮਿੱਲੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ੲਿਲਾਕੇ ਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦ-ਭਾਵ ਹਰੇਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਲੋਕ ਅਪਣੇ ਘਰਾ ਵਿੱਚ ਰਹਿਣ ਤੇ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦਾ ਪਾਲਣ ਕਰਨ ਇਸ ਮੌਕੇ ਡਾ ਦਰਸ਼ਨ ਰਾਮ ਕਟਾਰੀਆ , ਅਵਤਾਰ ਸਿੰਘ , ਸਤਪਾਲ ਮੰਟੂ , ਹੁਸਨ ਲਾਲ , ਸਰਬਜੀਤ , ਦੇਸਰਾਜ ਆਦਿ ਮੌਜੂਦ ਸਨ