ਫਗਵਾੜਾ (ਡਾ ਰਮਨ ) ਕਰੋਨਾ ਵਾਇਰਸ ਤੋਂ ਲੋਕਾ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੇ 22 ਤਰੀਕ ਤੋਂ ਲਗਾਤਾਰ ਕਰਫਿਊ ਲਗਾ ਕੇ ਲੋਕਾਂ ਨੂੰ ਘਰਾ ਵਿੱਚ ਰਹਿਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ੲਿਸ ਸੰਕਟ ਦੀ ਘੜੀ ਵਿੱਚ ਮਜ਼ਦੂਰ ਤੇ ਦਿਹਾੜੀਦਾਰ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ੲਿਸ ਸੰਕਟ ਮੋਕੇ ਅਪਣਾ ਬਣਦਾ ਯੋਗਦਾਨ ਅਦਾ ਕਰਨ ਲਈ ਸ਼ਵਿੰਦਰ ਨਿਸ਼ਚਲ ਸ਼ਮੀ , ਪ੍ਰੇਮ ਕੁਮਾਰ ਨਿਸ਼ਚਲ , ਵਿਵੇਕ ਨਿਸ਼ਚਲ , ਰੂਬਲ ਪ੍ਰਭਾਕਰ , ਮਨੀਸ਼ ਆਦਿ ਸਮੂਹ ਨਿਸ਼ਚਲ ਪਰਿਵਾਰ ਵੱਲੋਂ ਅਪਣਾ ਫਰਜ਼ ਨਿਭਾਉਂਦੇ ਹੋਏ ਜ਼ਰੂਰਤਮੰਦ ਪਰਿਵਾਰਾ ਨੂੰ ਘਰ ਘਰ ਜਾ ਕੇ ਲੰਗਰ ਪਹੁੰਚਾਉਣ ਦੀ ਸੇਵਾ ਨਿਭਾ ਰਿਹਾ ਹੈ ੲਿਸ ਸਬੰਧੀ ਸ਼ਵਿੰਦਰ ਨਿਸ਼ਚਲ ਸ਼ਮੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੋਜਾਨਾ 200 300 ਲੋਕਾ ਲੲੀ ਘਰੇਲੂ ਲੰਗਰ ਤਿਆਰ ਕਰ ਘਰ ਘਰ ਪਹੁੰਚਾਇਆ ਜਾਦਾ ਹੈ ਜਿਸ ਤਹਿਤ ਹੁਣ ਤੱਕ 4000 ਤੋਂ ਵੱਧ ਲੋਕਾਂ ਨੂੰ ਘਰ ਘਰ ਲੰਗਰ ਪਹੁੰਚਾਉਣ ਦੀ ਸੇਵਾ ਨਿਭਾ ਚੁੱਕੇ ਹਾ ਉਨ੍ਹਾਂ ਦੱਸਿਆ ਕਿ ਹੁਣ ੲਿਹ ਲੰਗਰ ਦੀ ਸੇਵਾ ਬੰਦ ਕੀਤੀ ਗੲੀ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬਚੇ ਘਰੇਲੂ ਰਾਸ਼ਨ ਨੂੰ ਵੀ ਉਨ੍ਹਾਂ ਲੋਕਾਂ ਤੱਕ ਪਹੁੰਚਾਇਆ ਗਿਆ ਜਿਨ੍ਹਾਂ ਨੂੰ ੲਿਸ ਦੀ ਬੇਹਦ ਲੋੜ ਸੀ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਕਰੋਨਾ ਤੋਂ ਬਚਾਅ ਸੰਬੰਧੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਹਿਦਾਇਤਾਂ ਅਨੁਸਾਰ ੲਿਹ ਵਾਇਰਸ ੲਿੱਕ ਵਿਆਕਤੀ ਤੋਂ ਦੂਜੇ ਵਿਅਕਤੀ ਦੇ ਸਰੀਰ ਚ ਪ੍ਰਵੇਸ਼ ਕਰਦਾ ਹੈ ੲਿਸ ਲੲੀ ਹਰ ਵਿਅਕਤੀ ਨੂੰ ੲਿਹ ਅਪੀਲ ਕੀਤੀ ਜਾਦੀ ਹੈ ਕਿ ਉਹ ਆਪਣੇ ਘਰਾ ਦੇ ਅੰਦਰ ਰਹਿਣ ਤੇ ਬਾਹਰ ਨਾ ਨਿਕਲਣ