Home Punjabi-News ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਦੇ ਜਨਮ ਦਿਹਾੜੇ ਤੇ...

ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਦੇ ਜਨਮ ਦਿਹਾੜੇ ਤੇ ਖੋਥੜਾ ਸਮਾਗਮ ਅੱਜ -ਪ੍ਰਵੀਨ ਬੰਗਾ

ਫਗਵਾੜਾ (ਡਾ ਰਮਨ )
ਰਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਖੋਥੜਾ ਵਲੋਂ ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਦੇ ਜਨਮ ਦਿਨ ਤੇ 11 ਅਪ੍ਰੈਲ ਨੂੰ 11ਵਜੇ ਤੋਂ 2ਵਜੇ ਤਕ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਦਕਰ ਜੀ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸਮਾਜ ਦੀ ਹੋਣਹਾਰ ਬੰਗਾ ਇਲਾਕੇ ਦਾ ਨਾਂਮ ਉਚਾ ਕਰਨ ਵਾਲੀ ਮੁੱਖ ਮਹਿਮਾਨ ਪਿੰਡ ਗੜੀ ਅਜੀਤ ਸਿੰਘ ਦੀ ਬੇਟੀ ਸੈਸ਼ਨ ਜੱਜ ਪਰਮਿੰਦਰ ਕੌਰ ਧੀਰ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਹੋਏ ਅੰਬੇਡਕਰੀ ਆਗੂ ਪ੍ਰਵੀਨ ਬੰਗਾ ਪ੍ਰਧਾਨ ਰਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਖੋਥੜਾ ਨੇ ਦੱਸਿਆ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਹਰਜੀਤ ਸਿੰਘ ਲੋਂਗੀਆ ਜੀ ਪ੍ਰਧਾਨ ਸੈਣੀ ਮਹਾਂਸਭਾ ਪੰਜਾਬ, ਗੁਰਦਿਆਲ ਬੋਧ ਯੂਕੇ,ਹੰਸ ਰਾਜ ਡੀ. ਐਸ.ਪੀ ( ਸੁਪਰਡੈਂਟ ਕਸਟਮਰ ਵਿਭਾਗ ਢੰਡਾਰੀ ਕਲਾਂ ਲੁਧਿਆਣਾ) ਸ਼ਾਮਿਲ ਹੋਣਗੇ ਸਮਾਗਮ ਵਿੱਚ ਮਿਸ਼ਨਰੀ ਗਾਇਕ ਰੂਪ ਲਾਲ ਧੀਰ,ਰਾਜ ਦਦਰਾਲ ਜੀ ਵੀ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸ਼ਰਧਾਂਜ਼ਲੀ ਭੇਂਟ ਕਰਨਗੇ ਇਸ ਮੌਕੇ ਤੇ ਸ੍ਰੀ ਬੰਗਾ ਤੋਂ ਇਲਾਵਾ ਸੀਨੀਅਰ ਆਗੂ ਕੈਸ਼ੀਅਰ ਸਤਪਾਲ ਉਪ ਪ੍ਰਧਾਨ ਦੀਪਾ ਵਿਰਦੀ, ਜਨਰਲ ਸਕੱਤਰ ਐਡਵੋਕੇਟ ਤਜਿੰਦਰ ਬੰਗਾ, ਸਕੱਤਰ ਬਲਵਿੰਦਰ ਕੁਮਾਰ ਸੋਨੂੰ, ਸੁਰਿੰਦਰ ਬੰਗਾ,ਅਮਿਤ ਬੰਗਾ ਆਦਿ ਅਹੁਦੇਦਾਰਾਂ ਨੇ ਸਮਾਗਮ ਵਿੱਚ ਜੋਤੀ ਰਾਉ ਫੂਲੇ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚਣ ਦੀ ਅਪੀਲ ਕੀਤੀ।