Home Punjabi-News ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਜਨਮਦਿਨ ਤੇ ਪਰਵਿੰਦਰ...

ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਜਨਮਦਿਨ ਤੇ ਪਰਵਿੰਦਰ ਕੌਰ ਧੀਰ ਦਾ ਵਿਸ਼ੇਸ਼ ਸਨਮਾਨ ਕੀਤਾ

ਫੂਲੇ ਜੀ ਨੇ ਗਰੀਬਾਂ ਤੇ ਲੜਕੀਆਂ ਨੂੰ ਸਿਖਿਆ ਦੇਣ ਲਈ ਜੀਵਨ ਅਰਪਿਤ ਕੀਤਾ- ਲੋਗੀਆਂ,ਬੋਧ, ਬੰਗਾ

ਫਗਵਾੜਾ (ਡਾ ਰਮਨ ) ਸਮਾਜਿਕ ਇਨਕਲਾਬ ਦੇ ਪਿਤਾਮਾ ਗਰੀਬਾਂ ਤੇ ਔਰਤਾਂ ਨੂੰ ਸਿਖਿਆ ਦੇ ਦਰਵਾਜ਼ੇ ਖੋਲ੍ਹਣ ਵਾਲੇ ਮਹਾਤਮਾ ਜੋਤੀ ਰਾਉ ਫੂਲੇ ਜੀ ਦਾ ਜਨਮ ਦਿਨ ਤੇ ਬਾਬਾ ਸਾਹਿਬ ਡਾ ਅੰਬੇਦਕਰ ਜੀ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਰਾਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਖੋਥੜਾ ਦੀ ਸਮੁੱਚੀ ਟੀਮ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਸਥਾਂ ਦੇ ਪ੍ਰਧਾਨ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਮਨਾਇਆ ਕਮੇਟੀ ਵਲੋਂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਰਵਿੰਦਰ ਕੌਰ ਧੀਰ ਨੂੰ ਜੱਜ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਮੁੱਖ ਮਹਿਮਾਨ ਕੁਮਾਰੀ ਧੀਰ ਨੇ ਸਨਮਾਨ ਕਰਨ ਦਾ ਧੰਨਵਾਦ ਕਰਦੇ ਹੋਏ ਆਖਿਆ ਇਹ ਸਨਮਾਨ ਪੜ੍ਹਾਈ ਦੇ ਬਦੋਲਤ ਹੈ ਇਸ ਲਈ ਬਚਿਆਂ ਤੇ ਲੜਕੀਆਂ ਨੂੰ ਪੜਨ ਲਈ ਪ੍ਰੇਰਿਤ ਕੀਤਾ ਵਿਸ਼ੇਸ਼ ਮਹਿਮਾਨ ਹਰਜੀਤ ਸਿੰਘ ਲੋਗੀਆ, ਗੁਰਦਿਆਲ ਬੋਧ ਤੇ ਪ੍ਰਵੀਨ ਬੰਗਾ ਨੇ ਜੋਤੀ ਰਾਉ ਫੂਲੇ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਆਖਿਆ ਫੂਲੇ ਪਰਿਵਾਰ ਦਾ ਸੰਘਰਸ਼ ਸਮੁੱਚੀ ਮਾਨਵਤਾ ਨੂੰ ਮਾਨਵੀ ਅਧਿਕਾਰਾਂ ਦਵਾਉਣ ਲਈ ਜੀਵਨ ਅਰਪਿਤ ਕੀਤਾ ਜੋਤੀ ਰਾਉ ਫੂਲੇ ਜੀ ਵਲੋਂ ਗੁਲਾਮਗਿਰੀ ਗ੍ਰੰਥ ਬਹੁਜਨ ਸਮਾਜ ਦੀ ਰਾਜਨੀਤੀ ਦਾ ਮੁੱਢ ਹੈ ਤੇ ਆਮ ਲੋਕਾਂ ਦੀ ਰਾਜਨੀਤੀ ਦਾ ਐਲਾਨਨਾਮਾ ਹੈ ਉਨ੍ਹਾਂ ਦੇ ਸਮਾਜਿਕ ਪਰਿਵਰਤਨ ਲਈ ਲੜੀ ਲੜਾਈ ਤੇ ਸੰਘਰਸ਼ੀਲ ਜੀਵਨ ਤੋਂ ਬਾਬਾ ਸਾਹਿਬ ਡਾ ਅੰਬੇਦਕਰ ਜੀ ਨੇ ਪ੍ਰੇਰਨਾ ਲੲੀ ਤੋ ਉਨਾਂ ਦੇ ਸਮਾਜ ਪ੍ਰਤੀ ਸਮਰਪਿਤ ਜੀਵਨ ਨੂੰ ਆਪਣਾ ਸਿਆਸੀ ਗੁਰੂ ਮੰਨਿਆ । ਬਾਬਾ ਸਾਹਿਬ ਡਾ ਅੰਬੇਦਕਰ ਜੀ ਦਾ ਦ੍ਰਿੜ ਵਿਸ਼ਵਾਸ ਸੀ ਆਪ ਲੋਕਾਂ ਦੀ ਰਾਜਨੀਤੀ ਦਾ ਆਦਰਸ਼ ਜੋਤੀ ਰਾਉ ਫੂਲੇ ਤੋਂ ਬਿਨਾਂ ਕੋਈ ਹੋਰ ਨਹੀਂ ਹੋ ਸਕਦਾ । ਇਸ ਮੌਕੇ ਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਤੇ ਰਾਜ ਦਦਰਾਲ ਨੇ ਗੀਤਾਂ ਰਾਹੀਂ ਜੋਤੀ ਰਾਉ ਫੂਲੇ ਜੀ ਨੂੰ ਯਾਦ ਕੀਤਾ ਮੰਚ ਸੰਚਾਲਨ ਸਤਪਾਲ ਬਸਰਾ ਨੇ ਵਧੀਆ ਢੰਗ ਨਾਲ ਕੀਤਾ । ਸਮਾਗਮ ਵਿਚ ਅਸ਼ੌਕ ਸੰਧੂ, ਹਰਬਲਾਸ ਬਸਰਾ, ਪ੍ਰੋ ਬਸਰਾ, ਮਲਕੀਤ ਚੰਦ ਜੀ ਈ, ਐਡਵੋਕੇਟ ਤਜਿੰਦਰ ਬੰਗਾ, ਸੰਦੀਪ ਦੀਪਾ ਵਿਰਦੀ, ਬਲਵਿੰਦਰ ਕੁਮਾਰ ਸੋਨੂੰ, ਬਿੰਦਰ ਬੰਗਾ ਅਮਿਤ ਬੰਗਾ, ਸਾਬਕਾ ਸਰਪੰਚ ਜਸਵਿੰਦਰ ਕੌਰ, ਸਾਬਕਾ ਵਾਈਸ ਚੇਅਰਪਰਸਨ ਬੀਬੀ ਗੁਰਦੇਵ ਕੌਰ,ਡਾ ਮੋਹਣ ਲਾਲ ਬਧਣ, ਅਵਤਾਰ ਚੰਦ ਬੰਗਾ ਰਮੇਸ਼ ਕੁਮਾਰ ਮੈਂਬਰ ਪੰਚਾਇਤ ਦੀਪਾ ਪੀਪਾਰੰਗੀ, ਠੇਕੇਦਾਰ ਮੱਖਣ ਸਾਬਕਾ ਪੰਚ, ਸਤਵਿੰਦਰ ਕੌਰ ਸੱਤੀ ਸਾਬਕਾ ਪੰਚ ਬਲਵੀਰ ਕੌਰ ਬਖਸ਼ੋ ਮਲਕੀਤ ਬੰਗਾ, ਚਾਂਦੀ ਰਾਮ ਸਾਬਕਾ ਪੰਚ ਤੋਂ ਇਲਾਵਾ ਵਡੀ ਗਿਣਤੀ ਵਿਚ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਸਨਮਾਨ ਸਮਾਰੋਹ ਵਿਚ ਸ਼ਾਮਿਲ ਹੋਏ ਰਾਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਤੇ ਲਾਇਬ੍ਰੇਰੀ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ।