ਫਗਵਾੜਾ (ਡਾ ਰਮਨ /ਅਜੇ ਕੋਛੜ ) ਬੱਲਡ ਬੈਂਕ ਫਗਵਾੜਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਮਲਕੀਅਤ ਸਿੰਘ ਰਘਬੋਤਰਾ ਨੇ ਅੱਜ ਸਹਿਯੋਗੀਆਂ ਦੀ ਮੱਦਦ ਨਾਲ ਵਾਰਡ ਨੰਬਰ 37 ਦੇ ਮੁੱਹਲਾ ਮਾਸਟਰ ਸਾਧੂ ਰਾਮ ਨਗਰ ਅਤੇ ਖੇੜਾ ਰੋਡ ਦੇ ਵਸਨੀਕਾ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਸਲਜੀਕਲ ਮਾਸਕ ਅਤੇ ਸਰੀਰ ਨੂੰ ਸਾਫ ਸੁਥਰਾ ਰੱਖਣ ਲਈ ਸਾਬਣ ਦੀ ਵੰਡ ਕੀਤੀ ੲਿਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਸਾਨੂੰ ਹਰ ਵੇਲੇ ਮਾਸਕ ਪਾਉਣਾ ਚਾਹੀਦਾ ਹੈ ਜਦਕਿ ਆਮ ਲੋਕਾਂ ਨੂੰ ਘਰੋਂ ਬਾਹਰ ਜਾਂਦੇ ਸਮੇਂ ਮਾਸਕ ਪਾਉਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਮਾਸਕ ਨੂੰ ਥੋੜੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ਹੈ ਪਰ ਕਿਉਕਿ ੲਿਹ ਕਾਫੀ ਖਰਚੀਲਾ ਹੋ ਸਕਦਾ ਹੈ ਅਤੇ ਹਰ ਵਿਅਕਤੀ ਅਜਿਹਾ ਨਹੀਂ ਕਰ ਸਕਦਾ ਇਸ ਲਈ ਉਨ੍ਹਾਂ ਨੇ 💯 ਤੋਂ ਵੱਧ ਕਪੜੇ ਦੇ ਮਾਸਕ ਬਣਵਾ ਕੇ ਘਰੋ ਘਰੀ ਵੰਡੇ ਜਿਨਾ ਨੂੰ ਧੋਣ ਤੋਂ ਬਾਅਦ ਦੋਬਾਰਾ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ ਉਨ੍ਹਾਂ ਅਪੀਲ ਕੀਤੀ ਕਿ ਹੱਥਾ ਦੀ ਸਫ਼ਾਈ ਬੇਹਦ ਜ਼ਰੂਰੀ ਹੈ ਅਤੇ ਹੱਥਾ ਨੂੰ ਘੱਟ ਤੋਂ ਘੱਟ 20 ਸੈਕਿੰਡ ਤੱਕ ਚੰਗੀ ਤਰ੍ਹਾਂ ਸਾਬਣ ਨਾਲ ਰਗੜ ਕੇ ਧੋਣਾ ੲਿਸ ਬਿਮਾਰੀ ਦੇ ਕਿਟਾਣੂ ਨੂੰ ਨਸ਼ਟ ਕਰ ਦਿੰਦਾ ਹੈ ਇਸ ਦੋਰਾਨ ਉਨ੍ਹਾਂ ਲੋਕਾਂ ਨੂੰ ਖਾਲੀ ਸਮੇ ਦੀ ਵਰਤੋਂ ਸਿਹਤਮੰਦ ਰਹਿਣ ਲਈ ਯੋਗ ਅਤੇ ਕਸਰਤ ਕਰਨ ਦੀ ਪ੍ਰੇਰਨਾ ਵੀ ਦਿੱਤੀ