ਸ਼ਾਹਕੋਟ, ਮਲਸੀਆ(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)ਕੋਰੋਨਾ ਵਾਇਰਸ ਦੇ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ ਅਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਉਕਡੋਨ ਕੀਤਾ ਗਿਆ ਹੈ।ਪਰ ਸ਼ਾਹਕੋਟ ਵਿਚ ਲੋਕ ਸਰੇਆਮ ਲਾਉਕਡੋਨ ਦੀਆਂ ਧੱਜੀਆਂ ਉਡਾ ਰਹੇ ਹਨ।ਪੰਜਾਬ ਵਿੱਚ ਲਗਾਤਾਰ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਦੀ ਦੇਖ ਪੰਜਾਬੀ ਸਰਕਾਰ ਵੱਲੋਂ 3 ਮਈ ਤੱਕ ਲਾਉਕਡੋਨ ਕੀਤਾ ਹੋਇਆ ਹੈ।ਅਤੇ ਕਰਫਿਊ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦਿੰਦੇ ਹੋਏ,ਪ੍ਰਸ਼ਾਸਨ ਨੂੰ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਤਾਂ ਜੋ ਲੋਕਾਂ ਵਿੱਚ ਆਪਸੀ ਦੂਰੀ ਬਣੀ ਰਹੇ ਅਤੇ ਕੋਰੋਨਾ ਵਾਇਰਸ ਦੀ ਚੈਨ ਟੁੱਟ ਸਕੇ।ਪਰ ਸ਼ਾਹਕੋਟ ਵਿਚ ਜਿੱਥੇ ਬਹੁਤ ਘੱਟ ਲੋਕ ਮਾਸਕ ਦੀ ਵਰਤੋਂ ਕਰ ਰਹੇ ਹਨ, ਉਥੇ ਹੀ ਸਮਾਜਿਕ ਦੂਰੀ ਨੂੰ ਤਾਂ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ,ਜਿਸ ਦੀ ਤਾਜਾ ਮਿਸਾਲ ਮੇਨ ਬਜਾਰ ਸ਼ਾਹਕੋਟ ਵਿਚੋਂ ਸਵੇਰ ਸਮੇਂ ਲਗਦੀ ਸਬਜੀ ਮੰਡੀ ਵੀ ਦੇਖੀਂ ਜਾ ਸਕਦੀ ਹੈ,ਜਿੱਥੇ ਲੋਕ ਆਪਣੇ ਕੰਮਾਂ ਵਿੱਚ ਐਨੇ ਕੂ ਵਿਅਸਤ ਹੋ ਜਾਦੇ ਹਨ ਕਿ ਉਹ ਸਮਾਜਿਕ ਦੂਰੀ ਨੂੰ ਭੁੱਲ ਕੇ ਸ਼ਰੇਆਮ ਇੱਕਠੇ ਹੋਕੇ ਬਿਮਾਰੀ ਨੂੰ ਖੁਦ ਸੱਦਾ ਦੇ ਰਹੇ ਹਨ।ਇਸ ਵੱਲ ਅਜੇ ਤੱਕ ਸ਼ਾਇਦ ਪ੍ਰਸ਼ਾਸਨ ਦਾ ਵੀ ਧਿਆਨ ਨਹੀਂ ਗਿਆ ਅਤੇ ਜੇਕਰ ਸਬਜ਼ੀ ਮੰਡੀ ਵਿਚ ਅਜਿਹੇ ਹਾਲਾਤ ਰਹੇ ਤਾਂ ਸ਼ਾਹਕੋਟ ਵਿੱਚ ਵੀ ਮਹਾਮਾਰੀ ਫੈਲਣ ਦਾ ਖਤਰਾ ਬਣ ਸਕਦਾ ਹੈ,ਜਿਸ ਪਾਸੇ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।