* ਪ੍ਰਸ਼ਾਸਨ ਦੇ ਯਤਨਾ ਦੀ ਕੀਤੀ ਸ਼ਲਾਘਾ
ਫਗਵਾੜਾ (ਡਾ ਰਮਨ) ਫਗਵਾੜਾ ਸਬਜੀ ਮੰਡੀ ਵਿਚ ਰੋਜਾਨਾ ਲੱਗਣ ਵਾਲੀ ਭੀੜ ਤੇ ਪ੍ਰਸ਼ਾਸਨ ਦੀ ਸਖਤੀ ਅਤੇ ਕਾਰਗਰ ਰਣਨੀਤੀ ਨਾਲ ਕਾਬੂ ਪਾਏ ਜਾਣ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਅਤੇ ਸਾਬਕਾ ਕੌਂਸਲਰ ਤਰਨਜੀਤ ਸਿੰਘ (ਬੰਟੀ) ਵਾਲੀਆ ਦੀ ਹਾਜਰੀ ‘ਚ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਬਜੀ ਮੰਡੀ ਵਿਚ ਲਾਕ ਡਾਉਨ ਕਰਫਿਉ ਦੀ ਉਲੰਘਣਾ ਅਤੇ ਸੋਸ਼ਲ ਡਿਸਟੈਂਸ ਦੇ ਨੀਯਮ ਦੀ ਪਾਲਣਾ ਵਿਚ ਹੋ ਰਹੀ ਕੋਤਾਹੀ ਇਕ ਵੱਡੀ ਸਮੱਸਿਆ ਸੀ ਪਰ ਏ.ਡੀ.ਸੀ. ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਅਤੇ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਦੀ ਮਿਹਨਤ ਨਾਲ ਇਸ ਸਮੱਸਿਆ ਨੂੰ ਹਲ ਕੀਤਾ ਗਿਆ ਹੈ ਜੋ ਫਗਵਾੜਾ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀ ਦਿਸ਼ਾ ਵਿਚ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਉਨ•ਾਂ ਤਖ਼ਤ ਸ਼੍ਰੀ ਹਜੂਰ ਸਾਹਿਬ ਵਿਖੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦਾ ਪ੍ਰਬੰਧ ਕਰਕੇ ਸਬੰਧਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਧਾਲੀਵਾਲ ਨੇ ਹਜੂਰ ਸਾਹਿਬ ਤੋਂ ਵਾਪਸ ਪਰਤੇ ਅਤੇ ਕਪੂਰਥਲਾ ਵਿਚ ਜੇਰੇ ਇਲਾਜ਼ ਫਗਵਾੜਾ ਨਾਲ ਸਬੰਧਤ ਇਕ ਪਰਿਵਾਰ ਦੇ ਇਕ ਬੱਚੇ ਅਤੇ ਇਕ ਔਰਤ ਸਮੇਤ ਤਿੰਨ ਕੋਰੋਨਾ ਪਾਜੀਟਿਵ ਮਰੀਜਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਅਤੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਘਰਾਂ ਵਿਚ ਰਹਿ ਕਿ ਲਾਕਡਾਉਨ ਕਰਫਿਉ ਦੀ ਪੂਰੀ ਪਾਲਣਾ ਕਰਨ। ਇਸ ਮੌਕੇ ਸੁਖਮਿੰਦਰ ਸਿੰਘ ਰਾਣੀਪੁਰ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਕਮਲ ਧਾਲੀਵਾਲ ਆਦਿ ਹਾਜਰ ਸਨ।