ਫਗਵਾੜਾ,( ਡਾ ਰਮਨ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 41 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੌਨ ਨੰਬਰ 1 ਦੇ ਇੰਚਾਰਜ ਅਸ਼ੋਕ ਕੁਮਾਰ ਜੋਗਾ ਦੀ ਸੁਚੱਜੀ ਦੇਖ-ਰੇਖ ਹੇਠ ਜੌਨ ਨੰਬਰ 1 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 41 ਦੇ ਕੌਸਲਰ ਰਵਿੰਦਰ ਰਵੀ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ਜਿਸ ਵਿੱਚ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਮੁੱਹਲਾ ਗੋਬਿੰਦਪੁਰਾ ਦੀਆ ਗਲੀ ਨੰਬਰ 1 ਤੋਂ 5 ਨੰਬਰ ਤੱਕ ਦੀਆ ਗਲੀਆ ਨੂੰ ਸਾਫ਼ ਕਰਵਾ ਕੇ ਕੂੜਾ ਚੁਕਵਾਇਆ ਗਿਆ। ਇਸ ਮੌਕੇ ਕੌਸਲਰ ਰਵਿੰਦਰ ਰਵੀ ਨੇ ਕਿਹਾ ਕਿ ਸਫ਼ਾਈ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਪਣਾ ਆਲਾ ਦੁਆਲਾ ਅਤੇ ਅਪਣੇ ੲਿਲਾਕੇ ਦੀ ਸਫ਼ਾਈ ਦਾ ਧਿਆਨ ਰੱਖਣਾ ਸਾਡਾ ਮੁੱਢਲਾ ਫਰਜ਼ ਹੈ ੲਿਹ ਜ਼ੋ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜ਼ੋ ਆਉਣ ਵਾਲਾ ਮੌਸਮ ਗਰਮੀਆਂ ਚ ਮੱਖੀਆਂ ਮੱਛਰ ਪੈਦਾ ਨਾ ਹੋਂਣ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ੲਿਸ ਮੌਕੇ ਗੁਰਦੀਪ ਕਲਸੀ , ਹਰਪ੍ਰੀਤ ਸਿੰਘ , ਵਿਜੇ , ਸੁਵੀਨਾ , ਅਨੀਤਾ , ਗੁਰਬਖਸ਼ , ਰੇਸ਼ਮ ਕੌਰ , ਚਰਨਜੀਤ ਸਿੰਘ , ਸਤਨਾਮ ਸਿੰਘ ਲਾਲੀ , ਜੋਗਿੰਦਰ ਸਿੰਘ , ਬਿੰਦਰ ਪਾਲ , ਡਾ ਨਰੇਸ਼। ਸੁਰਿੰਦਰ ਮੋਹਨ , ਮਨਜਿੰਦਰ ਕੌਰ ,ਦੇਵ ਰਾਜ, ਸੁਨੀਲ ਦੱਤ, ਰਮਨ ਕੁਮਾਰ, ਰਾਜੇਸ਼ ਬੋਬੀ, ਰਾਮ ਲਾਲ, ਅਮਿਤ ਕੁਮਾਰ, ਸੁਰਿੰਦਰ ਰਜਾ, ਅਜੇ ਕੁਮਾਰ, ਸ੍ਰੀਮਤੀ ਦਰਸ਼ਨਾ , ਕਾਂਤਾ ਰਾਣੀ, ਸੋਮਾ, ਮੀਨੂੰ,ਰੀਮਾ, ਲਤਾ, ਮੀਨਾ, ਰੂਪੀ , ਗੋਲਡੀ, ਰਜਨੀ, ਤੋਂ ਇਲਾਵਾ ਸਮੂਹ ਸਫ਼ਾਈ ਕਰਮਚਾਰੀ ਮੌਜੂਦ ਸਨ।