ਫਗਵਾੜਾ,(ਡਾ ਰਮਨ / ਅਜੇ ਕੋਛੜ)

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 42 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੌਨ ਨੰਬਰ 1 ਦੇ ਇੰਚਾਰਜ ਅਸ਼ੋਕ ਕੁਮਾਰ ਜੋਗਾ ਪ੍ਰਧਾਨ ਦੀ ਸੁਚੱਜੀ ਦੇਖ-ਰੇਖ ਹੇਠ ਜੌਨ ਨੰਬਰ 1 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿੱਥੇ ਵਾਰਡ ਨੰਬਰ 42 ਦੇ ਕੋਸਲਰ ਸਤਿਆ ਦੇਵੀ ਨੇ ਆਪਣੇ ਵਾਰਡ ਚ ਸਫ਼ਾਈ ਦੇ ਕੰਮ ਦਾ ਅਗਾਜ ਕੀਤਾ ਜਿਸ ਵਿੱਚ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਮੁੱਹਲਾ ਬੰਸਤ ਨਗਰ ਦੀਆ ਗਲੀ ਨੰਬਰ 1 ਤੋਂ ਲੈਕੇ 8 ਨੰਬਰ ਗਲੀ ਤੱਕ ਦੀਆ ਗਲੀਆ ਸਾਫ਼ ਕਰਵਾ ਕੇ ਕੂੜਾ ਚੁਕਵਾਇਆ ਗਿਆ। ਇਸ ਮੌਕੇ ਕੌਸਲਰ ਸਤਿਆ ਦੇਵੀ ਨੇ ਕਿਹਾ ਕਿ ਸਫ਼ਾਈ ਨਾਲ ਅਸੀਂ ਬਿਮਾਰੀਆਂ ਤੋਂ ਬਚਾਅ ਰੱਖ ਸਕਦੇ ਹਾਂ ਸਾਡਾ ਸਭਣਾ ਦਾ ਫਰਜ਼ ਬਣਦਾ ਹੈ ਕਿ ਅਸੀ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖੀਏ ੲਿਸ ਮੌਕੇ ਸੁਖਪਾਲ , ਰਵਿੰਦਰ ਸਿੰਘ , ਹਰਜਿੰਦਰ ਸਿੰਘ , ਤਰਸੇਮ ਲਾਲ , ਮਮਤਾ ਦੇਵੀ , ਕਰਮ ਕੌਰ , ਰਾਜ ਕੁਮਾਰ , ਮਹਿੰਦਰ ਕੌਰ , ਗੁਰਮੇਜ ਕੌਰ ਤੋਂ ਇਲਾਵਾ ਦੇਵ ਰਾਜ, ਸੁਨੀਲ ਦੱਤ, ਰਮਨ ਕੁਮਾਰ ਰਾਜੇਸ਼ ਬੋਬੀ, ਰਾਮ ਲਾਲ, ਅਮਿਤ ਕੁਮਾਰ, ਸੁਰਿੰਦਰ ਰਜਾ, ਅਜੇ ਕੁਮਾਰ, ਸ੍ਰੀਮਤੀ ਦਰਸ਼ਨਾ , ਕਾਂਤਾ ਰਾਣੀ, ਸੋਮਾ, ਮੀਨੂੰ,ਰੀਮਾ, ਲਤਾ, ਮੀਨਾ, ਰੂਪੀ , ਗੋਲਡੀ, ਰਜਨੀ, ਤੋਂ ਇਲਾਵਾ ਸਮੂਹ ਸਫ਼ਾਈ ਕਰਮਚਾਰੀ ਮੌਜੂਦ ਸਨ।