ਫਗਵਾੜਾ – ( ਮੋਨੂੰ ਸਰਵਟੇ ) ਮਾਣਯੋਗ ਸ਼੍ਰੀ ਸਤਿੰਦਰ ਸਿੰਘ P P S ਸੀਨੀਅਰ ਪੁਲਿਸ ਕਪਤਾਨ ਦੇ ਨਿਰਦੇਸ਼ਾ ਅਨੁਸਾਰ ਸ਼੍ਰੀ ਮਨਦੀਪ ਸਿੰਘ P P S ਪੁਲਿਸ ਕਪਤਾਨ ਅਤੇ ਸ਼੍ਰੀ ਮਨਜੀਤ ਸਿੰਘ P P S ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਦੀ ਅਗਵਾਈ ਵਿੱਚ ਇੰਸਪੈਕਟਰ ਓਂਕਾਰ ਸਿੰਘ ਬਰਾੜ ਵਲੋ

ਨਸ਼ਿਆ ਅਤੇ ਮਾੜੇ ਅਨਸਰਾਂ ਦੇ ਖਿਲਾਫ ਵਿਡੀ ਗਈ ਮੁਹਿੰਮ ਅਧੀਨ ਥਾਣਾ ਸਤਨਾਮਪੁਰਾ ਸਮੇਤ ਸਬ ਇੰਸਪੈਕਟਰ ਊਸ਼ਾ ਰਾਣੀ ਮੁੱਖ ਅਫ਼ਸਰ ਥਾਣਾ ਰਾਵਲਪਿੰਡੀ ਦੀ ਪੁਲਿਸ ਪਾਰਟੀ ਵਲੋ ਸਮੇਤ ਲੇਡੀ ਪੁਲਿਸ ਫੋਰਸ ਨਾਲ ਮੁਹੱਲਾ ਪਹਿਚਾਣ ਨਗਰ ਫਗਵਾੜਾ ਵਿੱਚ ਨਾਕਾ ਬੰਦੀ ਅਤੇ ਸਪੈਸ਼ਲ ਸਰਚ ਅਭਿਆਨ ਕੀਤਾ ਗਿਆ । ਇਸ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ।ਅਤੇ ਦੋਸ਼ੀਆ ਖਿਲਾਫ ਥਾਣਾ ਸਤਨਾਮਪੁਰਾ ਵਿੱਚ ਐਕਸਾਈਜ਼ ਐਕਟ ਅਧੀਨ ਮੁਕਦਮੇ ਦਰਜ ਕੀਤੇ ਗਏ
ਅਤੇ ਦੋਸ਼ੀਆ ਤੇ ਪਹਿਲਾ ਵੀ ਕਈ ਪਰਚੇ ਦਰਜ ਹਨ। ਜੀ ਕੀ ਦੋਸ਼ੀ ਫਰਾਰ ਦਸੇ ਜਾ ਰਹੇ ਹਨ । ਅਤੇ ਦੋਸ਼ੀਆ ਨੂੰ ਬਹੁਤ ਜਲਦ ਗਿਰਫ਼ਤਾਰ ਕਰ ਜੇਲ੍ਹ ਭੇਜਿਆ ਜਾਏਗਾ ।

1, ਮੁਕੱਦਮਾ ਨੰਬਰ 117 ਮਿਤੀ 11-08-2019 ਜੁਰਮ 61-1-14 ਐਕਸ, ਐਕਟ ਥਾਣਾ ਸਤਨਾਮਪੁਰਾ !
ਬਰਖਿਲਾਫ਼ : ਬਿੰਦੂ ਪੁੱਤਰ ਨੇਪਾਲ ਵਾਸੀ ਪਹਿਚਾਣ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ !
*ਬਰਾਮਦਗੀ :- *24 ਬੋਤਲਾਂ ਯਾਨੀ ਦੋ ਪੇਟੀਆਂ ਨਾਜਾਇਜ਼ ਸ਼ਰਾਬ !*
2, ਮੁਕੱਦਮਾ ਨੰਬਰ 119 ਮਿਤੀ 11-08-2019 ਜੁਰਮ 61-1-14 ਐਕਸ,ਐਕਟ ਥਾਣਾ ਸਤਨਾਮਪੁਰਾ ।
ਬਰਖਿਲਾਫ਼ :- ਮੇਆਂਕ ਪੁੱਤਰ ਰਜੀਵ ਵਾਸੀ ਮੁਹੱਲਾ ਸਤਨਾਮਪੁਰਾ,
*ਬਰਾਮਦਗੀ :- *240 ਬੋਤਲਾਂ ਯਾਨੀ 20 ਪੇਟੀਆਂ ਨਾਜਾਇਜ਼ ਸ਼ਰਾਬ !*

3, ਮੁਕੱਦਮਾ ਨੰਬਰ 120 ਮਿਤੀ 11-08-2019 ਜੁਰਮ 61-1-14 ਐਕਸ,ਐਕਟ ਥਾਣਾ ਸਤਨਾਮਪੁਰਾ,
ਬਰਖਿਲਾਫ਼ :- ਸੌਦਾਗਰ ਪੁੱਤਰ ਗਰੀਬ ਵਾਸੀ ਮੁਹੱਲਾ ਪਹਿਚਾਣ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ !
ਬਰਾਮਦਗੀ :- 24 ਬੋਤਲਾਂ ਯਾਨੀ ਦੋ ਪੇਟੀਆਂ ਨਾਜਾਇਜ਼ ਸ਼ਰਾਬ !