ਫਗਵਾੜਾ ( ਅਜੈ ਕੋਛੜ) ਥਾਣਾ ਸਦਰ ਪੁਲਿਸ ਨੇ ਪਿੰਡ ਚੱਕ ਹਕੀਮ ਦੇ ਨਜਦੀਕ ਨਾਕਾਬੰਦੀ ਦੇ ਦੌਰਾਨ ਇਕ ਐਕਟਿਵਾ ਸਕੂਟਰ ਜਿਸਦਾ ਨੰਬਰ PB 07 BQ 7526 ਚੈਕਿੰਗ ਦੇ ਸਮੇਂ ਉਹਨਾਂ ਦੇ ਕੋਲੋ ਨਸ਼ੀਲੀ ਦਵਾਈਆਂ ਬਰਾਮਦ ਕੀਤੀਆਂ। ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਪੁਤਰ ਬਲਦੇਵ ਸਿੰਘ ਵਾਸੀ ਭਾਮ ਦੇ ਰੂਪ ਵਿਚ ਕੀਤੀ ਗਈ।ਜਿਸ ਕੋਲੋ ਤਲਾਸ਼ੀ ਦੌਰਾਨ 1000 ਗੋਲੀ ਕਲੋਵੀ ਡੋਲ, 210 ਗੋਲੀਆ ਅਲਪ੍ਰਜੋਲਮ, 140 ਗੋਲੀਆ ਪਾਰਵਨ ਸਪਾਸਮੀ, ਪ੍ਰਕਸਿਵਨ ਗੋਲੀਆ 624 ਗੋਲੀਆ ਬਰਾਮਦ ਕੀਤੀਅਾਂ ਗਈਆ। ਸਦਰ ਥਾਣਾ ਐਸ ਐਚ ਓ ਮਨਮੋਹਨ ਸਿੰਘ ਨੇ ਦੱਸਿਆ ਕਿ ੳੁਸ ਵਿਅਕਤੀ ਤੇ ਐਨ ਡੀ ਪੀ ਸੀ ਏਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।