ਬਿਊਰੋ ਰਿਪੋਰਟ-

ਫਿਰੋਜ਼ਪੁਰ 9 ਸਤੰਬਰ 2019 – ਭਾਰਤ ਪਾਕਿ ਸਰਹੱਦ ਤੋਂ ਬੀਐੱਸਐੱਫ ਨੇ ਪਾਕਿਸਤਾਨ ਤੋਂ ਆਈ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਾਕਿ ਤਸਕਰ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਭਾਰਤ ਵਿਚ ਹੈਰੋਇਨ ਦੀ ਸਪਲਾਈ ਪਾਣੀ ਰਾਹੀਂ ਕਰ ਰਿਹਾ ਹੈ। ਦੋ ਦਿਨ ਹਿਲਾ ਵੀ ਇਸ ਰਸਤੇ ਤੋਂ ਬੀਐੱਸਐੱਫ ਨੇ 3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਬੀਐੱਸਐੱਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਭਾਰਤ ਪਾਕਿ ਸਰਹੱਦ ‘ਤੇ ਬੀਪੀਓ ਸ਼ਾਮੇਕੇ ਨੇੜੇ ਬੀਐੱਸਐੱਫ ਦੀ 136 ਬਟਾਲੀਅਨ ਦੀ ਬੋਟਰ ਟੀਮ ਨੇ ਰਾਤ ਦੇ ਸਮੇਂ ਸਤਲੁੱਜ ਦਰਿਆ ਵਿਚ ਪਾਕਿ ਤੋਂ ਆਈ ਇਕ ਟਿਊਬ ਬਰਾਮਦ ਕੀਤੀ। ਬਰਾਮਦ ਹੋਈ ਟਿਊਬ ਜਲ ਖੁਫੀ ਨਾਲ ਭਰੀ ਹੋਈ ਸੀ, ਜਿਸ ਨੂੰ ਖੋਲ੍ਹਣ ਤੇ 5 ਪੈਕੇਟ ਹੈਰੋਇ ਬਰਮਾਦ ਹੋਈ, ਜਿਨ੍ਹਾਂ ਦਾ ਵਜ਼ਨ 5 ਕਿਲੋ ਦੱਸਿਆ ਜਾ ਰਿਹਾ ਹੈ।