ਜਲੰਧਰ, 2 ਸਤੰਬਰ 2019 – ਜਲੰਧਰ ਦੇ ਲੋਹੀਆਂ ਨੇੜੇ ਪਿੰਡ ਜਾਨੀਆਂ ਚਾਹਲ ‘ਚ ਪਏ ਸਭ ਤੋਂ ਵੱਡੇ 500 ਫੁੱਟ ਲੰਬੇ ਪਾੜ ਨੂੰ ਅੱਜ ਸਵੇਰੇ 7 ਵਜੇ ਤੱਕ ਪੂਰ ਦਿੱਤਾ ਗਿਆ।

ਇਹ ਪਾੜ ਪੰਜਾਬ ‘ਚ ਆਏ ਹੜ੍ਹਾਂ ‘ਚੋਂ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਸੀ। ਇਸ ਪਾੜ ਨੂੰ ਪੂਰਨ ਦਾ ਕੰਮ ਜਿਥੇ ਪ੍ਰਸ਼ਾਸਨ ਜ਼ੋਰਾਂ ‘ਤੇ ਕਰ ਰਿਹਾ ਸੀ ਉਥੇ ਕਿਤੇ ਜ਼ਿਆਦਾ ਜ਼ੋਰਾਂ ਸ਼ੋਰਾਂ ਨਾਲ ਦਿਨ ਰਾਤ ਇੱਕ ਕਰ ਕੇ ਸੰਤ ਸੀਚੇਵਾਲ ਦੀ ਟੀਮ ਤੇ ਪੰਜਾਬ ‘ਚੋਂ ਵੱਖ ਵੱਖ ਥਾਵਾਂ ਤੋਂ ਆਏ ਲੋਕਾਂ ਦੁਆਰਾ ਪੂਰਿਆ ਗਿਆ ਹੈ।