ਫਗਵਾੜਾ (ਡਾ ਰਮਨ )ਥਾਣਾ ਸਤਨਾਮਪੁਰਾ ਚ ਤਾੲਿਨਾਤ ਯੂਵਾ ਥਾਣਾ ਮੁੱਖੀ ਊਸ਼ਾ ਰਾਣੀ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਕਰਫਿਊ ਦੋਰਾਨ 22 ਮਾਰਚ ਤੋਂ ਹੁਣ ਤੱਕ ਥਾਣਾ ਮੁੱਖੀ ਦਿਨ ਰਾਤ ਲੋਕਾ ਦੀ ਸੇਵਾ ਚ ਹਾਜ਼ਰ ਹਨ ਪੁਰੇ ੲਿਲਾਕੇ ਚ ਥਾਣਾ ਮੁੱਖੀ ਅਪਣੀ ਫੋਰਸ ਨਾਲ ੲਿਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਲੋਕਾ ਨੂੰ ਘਰਾ ਚ ਰਹਿਣ ਦੀ ਅਪੀਲ ਕਰਦੇ ਹਨ ਅਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆ ਨੂੰ ਕਾਨੂੰਨ ਤਹਿਤ ਸਬਕ ਸਿਖਾਉਦੇ ਹਨ ਥਾਣਾ ਮੁੱਖੀ ਕਾਨੂੰਨ ਦੀ ਡਿਊਟੀ ਦੇ ਨਾਲ ਸਮਾਜ ਸੇਵਾ ਵਿੱਚ ਵੀ ਅਹਿਮ ਯੋਗਦਾਨ ਦੇ ਰਹੇ ਹਨ ੲਿਸ ਸਕੰਟ ਦੇ ਸਮੇਂ ਦੋਰਾਨ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹਰ ਜ਼ਰੂਰਤਮੰਦ ਨੂੰ ਘਰ -ਘਰ ਰਾਸ਼ਨ ਪਹੁੰਚਾ ਰਹੇ ਹਨ ੲਿਲਾਕੇ ਭਰ ਵਿੱਚ ਅਤੇ ਸੋਸ਼ਲ ਮੀਡੀਆ ਤੇ ਥਾਣਾ ਮੁੱਖੀ ਦੀ ੲਿਸ ਕਾਰਜਸ਼ੈਲੀ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ ਲੋਕਾ ਦਾ ਕਹਿਣਾ ਹੈ ਕਿ ਇਸ ਭਿਆਨਕ ਬਿਮਾਰੀ ਤੋਂ ਰੋਕਥਾਮ ਅਤੇ ਜਾਗਰੂਕਤਾ ਲੲੀ ਸਾਡੀ ਸੇਵਾ ਵਿੱਚ ਨਿਸ਼ਕਾਮ ਭਾਵ ਨਾਲ ਹਾਜ਼ਰ ਪ੍ਰਸ਼ਾਸਨ ਦਾ ਸਾਨੂੰ ਵੀ ਸਾਥ ਦੇਣਾ ਚਾਹੀਦਾ ਹੈ ਅਤੇ ਸਰਕਾਰ ਵਲੋਂ ਦਿੱਤੀਆ ਹਿਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ