(ਡਾ ਰਮਨ ਅਜੇ ਕੋਛੜ)

* ਵਿਦਿਆਰਥੀਆਂ ਨੂੰ ਰੁਜਗਾਰ ਸਬੰਧੀ ਸਰਕਾਰੀ ਸਹੂਲਤਾਂ ਬਾਰੇ ਵੀ ਦੱਸਿਆ

ਫਗਵਾੜਾ 10 ਫਰਵਰੀ

ਡਿਪਟੀ ਕਮੀਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਕਰਨ ਸਬੰਧੀ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਨਗਰ ਸੁਧਾਰ ਟਰੱਸਟ ਦੀ ਹਰਗੋਬਿੰਦ ਨਗਰ ਸਥਿਤ ਇਮਾਰਤ ‘ਚ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ ਵਿਖੇ ਚਲਾਏ ਜਾ ਰਹੇ ਸਿਲਾਈ, ਕਟਾਈ ਅਤੇ ਬਿਊਟੀਸ਼ੀਅਨ ਦੇ ਸਿਖਲਾਈ ਸੈਂਟਰ ਦਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣਾ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ। ਇਸ ਦੌਰਾਨ ਉਨ•ਾਂ ਦਿੱਤੀ ਜਾ ਰਹੀ ਸਿਖਲਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਜਿਲ•ਾ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ੍ਰੀਮਤੀ ਨੀਲਮ ਮਹੇ ਦੇ ਨਿਰਦੇਸ਼ਾਂ ਅਨੁਸਾਰ ਰੁਜਗਾਰ ਦਫਤਰ ਦੇ ਜੂਨੀਅਰ ਸਹਾਇਕ ਨਵਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੜ•ਾਈ ਤੋਂ ਬਾਅਦ ਕਿੱਤਾ ਮੁਖੀ ਕੋਰਸ ਕਰਨ ਤੇ ਪੰਜਾਬ ਸਰਕਾਰ ਵਲੋਂ ਸਵੈ ਰੁਜਗਾਰ ਲਈ ਕਰਜੇ ਆਦਿ ਦੀਆਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ•ਾਂ ਪੜ•ਾਈ ਪੂਰੀ ਕਰਨ ਤੋਂ ਬਾਅਦ ਰੁਜਗਾਰ ਦਫਤਰ ਵਿਖੇ ਆਪਣਾ ਨਾਮ ਦਰਜ ਕਰਾਉਣ ਦੀ ਪ੍ਰਕ੍ਰਿਆ ਅਤੇ ਪੰਜਾਬ ਸਰਕਾਰ ਦੀਆਂ ਰੁਜਗਾਰ ਸਕੀਮਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੋਕੇ ਸੈਂਟਰ ਟੀਚਰ ਨੀਤੂ ਗੁਡਿੰਗ ਨੇ ਬਿਊਟੀਸ਼ੀਅਨ ਬਾਰੇ ਅਤੇ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਟੇਲਰਿੰਗ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਵਿਦਿਆਰਥੀਆਂ ਦੇ ਜਿਗਿਆਸੂ ਸਵਾਲਾਂ ਦੇ ਢੁਕਵੇਂ ਜਵਾਬ ਵੀ ਦਿੱਤੇ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਲਾਨਾ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਇਸ ਮੌਕੇ ਸਕੂਲ ਟੀਚਰ ਹਰੀਕ੍ਰਿਸ਼ਨ, ਮੈਡਮ ਨੀਲਮ, ਮੈਡਮ ਅੰਜਨਾ, ਕੁਲਬੀਰ ਬਾਵਾ, ਮੈਨੇਜਰ ਜਗਜੀਤ ਸਿੰਘ, ਉਂਕਾਰ ਜਗਦੇਵ, ਪੰਜਾਬੀ ਗਾਇਕ ਮਨਮੀਤ ਮੇਵੀ, ਮਧੂ, ਜੋਤੀ, ਸਰਬਜੋਤ, ਰੰਜਨਾ, ਜਸਪ੍ਰੀਤ, ਬਨੀਤਾ, ਹੇਮਾ ਰਾਣੀ, ਗਰਿਮਾ, ਮੋਨਿਕਾ, ਸੁਰਜੀਤ, ਸਾਕਸ਼ੀ, ਆਂਚਲ, ਕਿਰਨ, ਨਿਸ਼ਾ, ਕਮਲਜੀਤ ਛਾਬੜਾ, ਰੁਚਿਤਾ, ਸੁਨੈਨਾ ਆਦਿ ਹਾਜ਼ਰ ਸਨ।