ਫਗਵਾੜਾ (ਪੰਜਾਬ ਬਿਊਰੋ ) ਮੁੱਹਲਾ ਵਿਕਾਸ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਦੇ ਯਤਨਾਂ ਸਦਕਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ 1 ਅਗਸਤ 2019 ਤੋ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੀ ਗਈ ਸਕੀਮ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯਜਨਾ ਅਧੀਨ ਸਥਾਨਕ ਭਗਤਪੁਰਾ ਵਿਖੇ ਕੈਂਪ ਲਗਾਇਆ ਗਿਆ।ਇਸ ਦੌਰਾਨ ਭਗਤਪੁਰਾ ਵਸਨੀਕਾਂ ਦੇ ਵੱਡੀ ਗਿਣਤੀ ਚ ਸਿਹਤ ਕਾਰਡ ਅਪਲਾਈ ਕਰਵਾਏ ਗਏ। ਡਾਕਟਰ ਰਮਨ ਨੇ ਦਸਿਆ ਕਿ ਲੋਕਾਂ ਦੇ ਉਤਸਾਹ ਨੂੰ ਦੇਖਦੇ ਹੋਏ ਕੈਂਪ ਦੀ ਮੁਨਿਆਦ ਅਗਲੇ ਦੋ ਦਿਨ ਤਕ ਵਧਾਈ ਗਈ।ਉਹਨਾਂ ਦਸਿਆ ਕਿ ਕੇਂਦਰ ਅਤੇ ਪੰਜਾਬ ਦੇ ਸਾਂਝੇ ਉਪਰਾਲੇ ਨਾਲ ਇਸ ਯੋਜਨਾ ਦਾ ਲਾਭ ਨੀਲੇ ਕਾਰਡ ਧਾਰਕਂ,ਮਜਦੂਰ ਅਤੇ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ।ਇਸ ਯੋਜਨਾ ਤਹਿਤ ਰਜਿਸਟਰਡ ਪਰਿਵਾਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤਕ ਦਾ ਕੈਸ਼ ਲੈਸ ਇਲਾਜ ਕਰਵਾ ਸਕਦੇ ਹਨ ਤੇ ਇਸ ਬੀਮਾ ਯੋਜਨਾ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਬਹੁਤ ਲਾਭ ਹੋਵੇਗਾ ਕੁਝ ਗਰੀਬ ਵਿਅਕਤੀ ਅਪਣਾ ਮਹਿਗਾ ਇਲਾਜ ਨਹੀਂ ਕਰਵਾ ਸਕਦੇ ਸਨ।ਇਸ ਸਕੀਮ ਤਹਿਤ ਹੁਣ ਕੋਈ ਵੀ ਗਰੀਬ ਪਰਿਵਾਰ ਇਲਾਜ ਤੋ ਵਾਂਝਾ ਨਹੀਂ ਰਹੇਗਾ ਤੇ ਇਹ ਸਕੀਮ ਗਰੀਬ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਉਹਨਾਂ ਦਸਿਆ ਕਿ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਕਾਂਗਰਸ ਆਈ ਵਿਸ਼ੇਸ਼ ਸਹਿਯੋਗ ਕਰ ਰਹੇ ਹਨ।ਇਸ ਮੌਕੇ ਸੀ ਐੱਸ ਸੀ ਵਲੋ ਕੰਪਿਊਟਰ ਡਾਟਾ ਆਪਰੇਟਰ ਮੈਡਮ ਅੰਜਲੀ,ਮੈਡਮ ਨੀਤੂ,ਵਰੁਣ,ਅਨੂਪ,ਗੁਰਦਿਆਲ ਸਿੰਘ,ਰਾਜਵਿੰਦਰ ਸਿੰਘ ਸ਼ੇਰਾ,ਕੁਲਵਿੰਦਰ ਕੇਵਲ,ਨਰੇਸ਼,ਕੈਲਾਸ਼,ਸਿਕੰਦਰ ਕਨੌਜੀਆ ਕਾਕਾ, ਕਾਲ਼ਾ,ਸ਼ਕਤੀ,ਤਰਸੇਮ ਸਿੰਘ, ਹੈਪੀ,ਰਾਜਪਾਲ ਮੌਜੂਦ ਸਨ।