ਫਗਵਾੜਾ (ਪੰਜਾਬ ਬਿਊਰੋ) ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਵਲੋ ਅਗਸਤ 2019 ਤੋ ਸ਼ੁਰੂ ਕੀਤੀ ਗਈ ਸਕੀਮ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਨੇ ਇਸ ਸਕੀਮ ਤਹਿਤ ਜੇਰੇ ਇਲਾਜ ਪਹਿਲੇ ਮਰੀਜ ਜਸਪ੍ਰੀਤ ਕੌਰ ਪਤਨੀ ਜਸਵਿੰਦਰ ਕੁਮਾਰ ਪਿੰਡ ਡਿੰਗਰੀਆ ਮਾਣਕਾ ਐੱਸ ਬੀ ਐੱਸ ਨਗਰ ਦਾ ਵਾਰਡ ਚ ਜਾਕੇ ਹਾਲ ਚਾਲ ਪੁੱਛਿਆ ਅਤੇ ਇਸ ਤੋ ਇਲਾਵਾ ਅਮਰਜੇਂਸੀ ਚ ਦਾਖਲ ਮਰੀਜਾ ਦੀ ਵੀ ਪੁੱਛ ਗਿੱਛ ਕਰ ਉਹਨਾਂ ਦੇ ਕੀਤੇ ਇਲਾਜ ਬਾਰੇ ਜਾਣਕਾਰੀ ਹਾਸਿਲ ਕਰ ਮਰੀਜਾ ਦੇ ਇਲਾਜ ਚ ਕਿਸੇ ਕਿਸਮ ਦੀ ਕਮੀ ਨਾ ਆਉਣ ਦੇ ਨਿਰਦੇਸ਼ ਦਿੱਤੇ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਆਯੁਸ਼ਮਾਨ ਸਕੀਮ ਬਾਰੇ ਬੋਲਦੇ ਆਖਿਆ ਕਿ ਗਰੀਬ ਤੇ ਲੋੜਵੰਦ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਵੱਖ ਵੱਖ ਆਯੁਸ਼ਮਾਨ ਭਰਤ ਸਰਬਤ ਬੀਮਾ ਯੋਜਨਾ ਸਬ ਸੈਂਟਰ ਬਣਾਏ ਗਏ ਹਨ ਜਿੱਥੇ ਜਾ ਕੇ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ ਇਸ ਮੌਕੇ ਤੇ ਡਾਕਟਰ ਰਵੀ ਕੁਮਾਰ ਨੇ ਸਿਵਲ ਹਸਪਤਾਲ ਫਗਵਾੜਾ ਨੇ ਦਸਿਆ ਕਿ ਜਸਪ੍ਰੀਤ ਕੌਰ ਮਰੀਜ ਜੌ ਕਿ ਪੇਟ ਦੀ ਸਮੱਸਿਆ ਕਾਰਣ ਪਿਛਲੇ ਕਰੀਬ 2 -3 ਮਹੀਨੇ ਤੋਂ ਚੈੱਕਅਪ ਕਰਵਾ ਰਹੀ ਸੀ।ਜਿਸਦੇ ਸਾਰੇ ਚੈੱਕਅਪ ਕਰਵਾਉਣ ਤੋ ਬਾਅਦ ਇਹ ਪਤਾ ਲਗਾ ਕਿ ਇਹ ਅਪੇਂਡੈਕਸ ਦੇ ਮਰੀਜ ਹੈ ਜ਼ੋ ਕਿ ਬਾਹਰ ਨਿੱਜੀ ਹਸਪਤਾਲ ਚ ਵੀ ਅਪਣਾ ਚੈੱਕਅਪ ਕਰਵਾ ਚੁੱਕੀ ਸੀ ਇਸ ਨੂੰ ਡਾਕਟਰ ਨੇ 25-30 ਹਜ਼ਾਰ ਰੁਪਏ ਦਾ ਖਰਚ ਦਸਿਆ ਜਿਸ ਦਾ ਆਯੁਸ਼ਮਾਨ ਸਕੀਮ ਤਹਿਤ ਅਪਰੇਸ਼ਨ ਕਾਮਜਾਬੀ ਨਾਲ ਕੀਤਾ ਜਿਸ ਦੀ ਹਾਲਤ ਹੁਣ ਬਿਲਕੁਲ ਠੀਕ ਹੈ।ਅਤੇ ਉਸਨੂੰ ਜਲਦੀ ਛੁੱਟੀ ਮਿਲ ਜਾਵੇਗੀ ਇਸ ਦਾ ਸਮੁੱਚਾ ਖਰਚਾ ਸਰਕਾਰ ਨੇ ਕੀਤਾ ਜ਼ੋ ਕਿ 20 ਹਜ਼ਾਰ ਰੁਪਏ ਬੰਦਾ ਹੈ।ਇਸ ਵਿਚ ਮਰੀਜ਼ ਨੂੰ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਿਆ।ਇਥੇ ਇਹ ਗਲ ਵਰਣ ਯੋਗ ਹੈ ਕਿ ਸਿਵਲ ਹਸਪਤਾਲ ਵਿਖੇ ਤੈਨਾਤ ਸਰਜਨ ਡਾਕਟਰ ਰਵੀ ਕੁਮਾਰ ਨੇ ਸਿਵਲ ਹਸਪਤਾਲ ਵਿਚ ਅਜਿਹੇ ਮਰੀਜਾ ਦੇ ਸਫਲ ਅਪਰੇਸ਼ਨ ਕੀਤੇ ਜ਼ੋ ਕਿ ਨਿੱਜੀ ਹਸਪਤਾਲਾਂ ਚ ਮਹਿੰਗਾ ਇਲਾਜ ਹੋਣ ਕਾਰਣ ਧਕੇ ਖਾਂਦੇ ਰਹੇ ਜਿਨਾ ਦਾ ਇਲਾਜ ਫ੍ਰੀ ਕੀਤਾ ਗਿਆ।ਇਸ ਮੌਕੇ ਤੇ ਕੌਂਸਲਰ ਬੰਟੀ ਵਾਲਿਆ,ਗੁਰਜੀਤ ਵਾਲਿਆ,ਦਰਸ਼ਨ ਲਾਲ, ਜੀਤਾ,ਵਿਨੋਦ ਕੁਮਾਰ,ਡਾਕਟਰ ਰਮਨ,ਡਾਕਟਰ ਰਾਜੇਸ਼ ਚੰਦਰ,ਡਾਕਟਰ ਸੁਧਾ,ਡਾਕਟਰ ਗੁਰਪ੍ਰੀਤ,ਰਾਮ ਕੁਮਾਰ ਹਾਜਿਰ ਸਨ।