-ਇਸ ਦੀ ਤਿਆਰੀਆਂ ਪਹਿਲਾਂ ਸ਼ੁਰੂ ਹੁੰਦੀਆਂ ਹਨ,ਸਮਾਂ ਰਹਿੰਦੇ ਸਰਕਾਰ ਫ਼ੈਸਲਾ ਕਰੇ-ਅਤੁੱਲ,ਜਿੰਮੀ,ਕੌਸ਼ਲ
ਫਗਵਾੜਾ (ਡਾ ਰਮਨ ) ਹਿੰਦੂ ਸਮਾਜ ਦੇ ਪ੍ਰਸਿਧ ਤਿਉਹਾਰ ਦੁਸ਼ਿਹਰਾ ਅਤੇ ਉਸ ਤੋਂ ਪਹਿਲਾਂ ਸ਼੍ਰੀ ਰਾਮ ਲੀਲਾ ਦੇ ਮੰਚਨ ਦਾ ਸਮਾਂ ਨਜ਼ਦੀਕ ਆਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਾਲੇ ਤੀਕ ਅਨਿਸ਼ਚਿਤਤਾ ਦਾ ਦੌਰ ਬਣਿਆ ਹੋਇਆ ਹੈ ਇੰਨਾ ਗੱਲਾ ਨੂੰ ਲੈ ਕੇ ਸ਼ਿਵ ਸੈਨਾ (ਬਾਲ ਠਾਕਰੇ) ਯੁਥ ਵਿੰਗ ਦੀ ਇੱਕ ਮੀਟਿੰਗ ਉਪ ਪ੍ਰਧਾਨ ਅਤੁੱਲ ਸ਼ਰਮਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਜਿੰਮੀ ਕਰਵਲ ਅਤੇ ਵਿਨੈ ਕੌਸ਼ਲ ਨੇ ਵੀ ਭਾਗ ਲਿਆ ਸੈਨਾ ਨੇਤਾਵਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸ਼੍ਰੀ ਰਾਮ ਲੀਲਾ ਮੰਚਨ ਅਤੇ ਦੁਸ਼ਿਹਰਾ ਦੇ ਸੰਬੰਧੀ ਵਿਚ ਦਿਸ਼ਾ ਨਿਰਦੇਸ਼ ਜਾਰੀ ਕਰੇ ਉਨਾਂ ਕਿਹਾ ਕਿ ਕਿਉਂਕਿ ਇਨਾਂ ਤਿਉਹਾਰਾਂ ਨੂੰ ਮਨਾਉਣ ਲਈ ਕਾਫ਼ੀ ਸਮਾਂ ਪਹਿਲਾਂ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ ਇੱਕ ਬਾਰ ਤਿਆਰੀ ਸ਼ੁਰੂ ਹੋਣ ਤੇ ਬਾਅਦ ਵਿਚ ਇਸ ਨੂੰ ਰੋਕਿਆ ਜਾਣਾ ਧਰਮ ਵਿਰੁੱਧ ਹੋਵੇਗਾ ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਿੱਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਛੇਤੀ ਇੱਕ ਉੱਚ ਪੱਧਰੀ ਬੈਠਕ ਕਰ ਕੇ ਇਸ ਨੂੰ ਮਨਾਉਣ ਜਾ ਨਾਂ ਮਨਾਉਣ ਦੇਣ ਸੰਬੰਧੀ ਦਿਸ਼ਾ ਨਿਰਦੇਸ਼ ਤੈਅ ਕਰਨ ਤਾਂ ਕਿ ਸਮਾਜ ਉਸੇ ਹਿਸਾਬ ਨਾਲ ਤਿਆਰੀ ਸ਼ੁਰੂ ਕਰ ਸਕੇ ਸਰਕਾਰ ਜੇ ਸਿਹਤ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਦੀ ਹੈ ਤਾਂ ਸਮਾਜ ਉਸੇ ਹਿਸਾਬ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਤਿਆਰੀ ਕਰ ਸਕਦਾ ਹੈ ਸ਼ਿਵ ਸੈਨਾ ਨੇਤਾਵਾਂ ਨੇ ਕਿਹਾ ਕਿ ਸਰਕਾਰੀ ਪੱਧਰ ਤੇ ਜੋ ਵੀ ਫ਼ੈਸਲਾ ਲਿਆ ਜਾਣਾ ਹੈ ਉਹ ਛੇਤੀ ਤੇ ਸਮਾਂ ਰਹਿੰਦੇ ਲਿਆ ਜਾਵੇ