(ਰਵੀ ਵਰਮਾ)

ਬੀ. ਕਿਪਰਜ (ਮਧੂ ਮੱਖੀ ਪਾਲਕ) ਐਸੋਸੀਏਸ਼ਨ, ਲੁਧਿਆਣਾ ਵਲੋਂ ਸਰਕਾਰੀ ਲੈਂਡ ਯੂਨਿਟ ਦੋਰਾਹਾ ਵਿਖੇ ਮਧੂ ਮੱਖੀਆਂ ਦੀ ਕੋਵਿਡ -19ਦੌਰਾਨ ਸਾਂਭ -ਸੰਭਾਲ ਸਬੰਧੀ ਕੈੰਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਧੂ ਮੱਖੀ ਪਾਲਕਾਂ ਨੂੰ ਇਸ ਸਮੇ ਦੌਰਾਨ ਆ ਰਹੀਆਂ ਮੁਸ਼ਕਲਾਂ ਨੂੰ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੌਰਾਨ ਮਧੂ ਮੱਖੀ ਪਾਲਕਾਂ ਵਲੋਂ ਸ਼੍ਰੀਮਤੀ ਸ਼ੈਲਿੰਦਰ ਕੌਰ
ਡਾਇਰੈਕਟਰ ਬਾਗਬਾਨੀ ਪੰਜਾਬ ਜੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਲੌਕ ਡਾਊਨ ਚ ਫਸੀ ਮਧੂਮੱਖੀ ਤੇ ਮੱਖੀ ਪਾਲਕਾਂ ਦੇ ਟ੍ਰੈਵਲਿੰਗ ਦੀ ਮਨਜੂਰੀ ਲਈ ਉਪਰਾਲੇ ਕੀਤੇ

ਇਸ ਤੋਂ ਇਲਾਵਾ ਐਸੋਸੀਏਸ਼ਨ ਵਲੋਂ ਗੁਲਾਬ ਸਿੰਘ ਸੰਯੁਕਤ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਦੇ ਸਹਿਯੋਗ ਨਾਲ ਸ਼੍ਰੀ ਦਨੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਅਤੇ ਸ਼੍ਰੀ ਦਲਬੀਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਦੋਰਾਹਾ ਵਲੋਂ ਕੋਵਿਡ -19 ਦੀ ਇਸ ਮਹਾਂਮਾਰੀ ਵਿੱਚ ਆਪਦਾ ਦੀ ਘੜੀ ਵਿੱਚ ਮਧੂ ਮੱਖੀ ਪਾਲਕਾਂ ਦੀ ਬਾਹ ਫੜੀ
ਇਸ ਮੌਕੇ ਉੱਘੇ ਮਧੂ ਮੱਖੀ ਪਾਲਕ ਸ਼੍ਰੀ ਜਤਿੰਦਰਜੀਤ ਪਾਲ ਸਿੰਘ (ਮਾਘੀ ਰਾਮ ਐਂਡ ਸੰਨਜ਼) ਵਲੋਂ ਡਾ. ਦਨੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਅਤੇ ਸ਼੍ਰੀ ਦਲਬੀਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਦੋਰਾਹਾ ਦਾ ਉਚੇਚੇ ਤੋਰ ਤੇ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਯਤਨਾਂ ਨੂੰ ਮੁਖ ਰੱਖਦੇ ਹੋਏ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ

ਇਸ ਮੌਕੇ ਸ਼੍ਰੀ ਇੰਦਰਜੀਤ ਸਿੰਘ ਭੈਣੀ ਅਰੋੜਾ, ਬੂਟਾ ਸਿੰਘ ਰਾਣੋ, ਭਰਪੂਰ ਸਿੰਘ ਸਿਆੜ, ਹਰਜੀਤ ਸਿੰਘ ਅੜੈਚਾਂ, ਦਿਨੇਸ਼ ਕੁਮਾਰ ਝਾਂਜੀ, ਸਰਬਜੀਤ ਸਿੰਘ ਘੁਡਾਣੀ, ਬੱਬਲੂ ਸ਼ਰਮਾ ਸਾਗਰ ਦੋਰਾਹਾ ਹਾਜ਼ਰ ਸਨ