ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ)

ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪੰਜਾਬ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਅਤੇ ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾ {ਡੇਰਾ ਸੰਤ ਬਾਬਾ ਹੰਸਰਾਜ ਪੰਡਵਾ} ਦੀ ਅਗਵਾਈ ਵਿੱਚ ਸੰਤ ਮਹਾਂਪੁਰਸ਼ਾ ਨੇ ਮੀਟਿੰਗ ਕੀਤੀ।ਉਨ੍ਹਥ ਸਾਂਝੇ ਤੌਰ ‘ਤੇ ਕਿਹਾ ਕਿ ਜੋ ਪਿਛਲੇ ਦਿਨੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਹਰਦੁਆਰ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਨੇ ਗੰਗਾ ਵਿੱਚ ਸੁੱਟ ਦਿੱਤੀ ਸੀ।ਉਸ ਨੂੰ ਪ੍ਰਸ਼ਾਸਨ ਵਲੋਂ ਫਿਰ ਉਕਤ ਸਥਾਨ ‘ਤੇ ਰੱਖ ਦਿੱਤਾ ਹੈ।ਕਿਨ੍ਹਾਂ ਚੰਗਾ ਹੁੰਦਾ ਜੇ ਪ੍ਰਸ਼ਾਸਨ ਗੁਰੂ ਜੀ ਦੀ ਮੁਰਤੀ ਉਕਤ ਸਥਾਨ ‘ਤੇ ਰੱਖਣ ਮੌਕੇ ਸੰਤ ਮਹਾਪੁਰਸ਼ਾਂ ਨੂੰ ਸੱਦ ਕੇ ਆਦਰ ਸਤਿਕਾਰ ਨਾਲ ਸ਼ਸ਼ੋਬਿਤ ਕੀਤੀ ਜਾਂਦੀ ਉਪਰੰਤ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਮੌਕੇ ਦੀ ਸਰਕਾਰ ਪਾਸੋਂ ਮੰਗ ਕੀਤੀ ਕਿ ਐਹੋ ਜਿਹੀਆਂ ਹਰਕਤਾਂ ਕਰਨ ਵਾਲਿਆ ਨੂੰ ਨੱਥ ਪਾਈ ਜਾਵੇ ਤਾਂ ਜੋ ਅੱਗੇ ਤੋਂ ਕੋਈ ਐਹੋ ਜਿਹੀ ਘਿਨਾੳਣੀ ਹਰਕਤ ਕਰਨ ਦੀ ਹਿੰਮਤ ਨਾ ਕਰੇ।ਇਸ ਮੌਕੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ,ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾਂ,ਖਜਾਨਚੀ ਜਸਵਿੰਦਰ ਸਿੰਘ ਡਾਂਡੀਆਂ,ਸੰਤ ਸ਼ੀਤਲ ਦਾਸ ਕਾਲੇਵਾਲ ਭਗਤਾਂ,ਸੰਤ ਲਛਮਣ ਦਾਸ ਭਰੋਮਜਾਰਾ,ਸੰਤ ਗੁਰਦੇਵ ਗਿਰੀ ਪਠਾਨਕੋਟ,ਸੰਤ ਦੇਸ ਰਾਜ ਗੋਬਿੰਦਪੁਰਾ,ਸੰਤ ਨਿਰਮਲ ਸਿੰਘ ਅਵਾਦਾਨ,ਬੀਬੀ ਮੀਨਾ ਦੇਵੀ ਰਤਨਪੁਰੀ,ਸੰਤ ਸਤਨਾਮ ਸਿੰਘ ਖੰਨੀ,ਸੰਤ ਹਰੀ ਓਮ ਮਾਹਿਲਪੁਰ,ਸੁਰਜੀਤ ਸਿੰਘ ਸਾਬਕਾ ਸਰਪੰਚ ਖੇੜਾ,ਗਿਆਨੀ ਨਾਜਰ ਸਿੰਘ ਜੱਸੋਮਜਾਰਾ,ਰਾਮ ਲੁਭਾਇਆ,ਬਿਹਾਰੀ ਲਾਲ ਨੰਗਲ,ਬਲਵੰਤ ਰਾਏ ਵੜਿੰਗ,ਸੁਰਿੰਦਰ ਪਾਲ ਆਦਿ ਦੇ ਨਾਮ ਜਿਕਰਯੋਗ ਹਨ।