ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚੌਕ ਵਿੱਚ 9 ਫਰਵਰੀ ਰਾਤ 10 ਵਜੇ ਕਲਾਕਾਰ ਆਪਣਾ ਧਾਰਮਿਕ ਪ੍ਰੌਗਰਾਮ ਪੇਸ਼ ਕਰਨਗੇ – ਸੈਕਟਰੀ ਸਹਿਜਲ

ਨੂਰਮਹਿਲ 18 ਜਨਵਰੀ ( ਨਰਿੰਦਰ ਭੰਡਾਲ )

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨਗਰ ਕੀਰਤਨ ਪ੍ਰਬੰਧਕ ਕਮੇਟੀ ( ਰਜਿ ) ਮੁਹੱਲਾ ਖਟੀਕਾਂ ਨੂਰਮਹਿਲ ਦੇ ਚੇਅਰਮੈਂਨ ਰਾਕੇਸ਼ ਕਲੇਰ ਤੇ ਸੈਕਟਰੀ ਜਸਵੀਰ ਸਹਜਿਲ ਨੇ ਦੱਸਿਆ ਹੈ ਕਿ ਨੂਰਮਹਿਲ ਦੇ ਮੁਹੱਲਾ ਖਟੀਕਾਂ ਤੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਸਵੇਰੇ 12.00 ਵਜ਼ੇ ਨਗਰ ਦੀ ਪ੍ਰਕਰਮਾ ਸ਼ੁਰੂ ਹੋਦੀ ਹੋਈ। ਜਲੰਧਰੀ ਗੇਟ , ਲੰਬਾ ਬਜ਼ਾਰ , ਸਬਜ਼ੀ ਮੰਡੀ , ਪੁਰਾਣਾ ਬੱਸ ਅੱਡਾ , ਦਾਣਾ ਮੰਡੀ , ਤਲਵਣ ਚੌਕ , ਫਿਲੌਰ ਰੋਡ ਨੂਰਮਹਿਲ , ਰਵਿਦਾਸਪੁਰਾ ਮੁਹੱਲਾ ਕੱਚਾ – ਪੱਕਾ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚੌਕ ਸਮਾਪਤ ਹੋਗਾ। ਨੂਰਮਹਿਲ ਤੇ ਆਲੇ ਦੁਆਲੇ ਪਿੰਡ ਤੋਂ ਆਏ ਸਮੂਹ ਸੰਗਤਾਂ ਨਾਲ ਗੁਰਦਆਰਾ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਵੀ ਸਰੋਪੇ ਦੇ ਕੇ ਸਨਮਾਨਤ ਕੀਤਾ ਜਾਵੇਗਾ। ਗੁਰੂ ਦਾ ਅਤੁੱਟ ਲੰਗਰ ਵਰਤਿਆਂ ਜਾਵੇਗਾ।