ਨੂਰਮਹਿਲ 15 ਫਰਵਰੀ ( ਨਰਿੰਦਰ ਭੰਡਾਲ )

ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਤੇ ਡਾ ਭੀਮ ਰਾਓ ਅੰਬੇਡਕਰ ਨੌਜਵਾਨ ਸਭਾ ਪਿੰਡ ਭੰਡਾਲ ਬੂਟਾ ਤੇ ਭੰਡਾਲ ਹਿੰਮਤ,ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵੇਂ ਜਨਮ ਦਿਨ ਤੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।ਨਗਰ ਕੀਰਤਨ ਪਿੰਡ ਭੰਡਾਲ ਬੂਟਾ ਤੇ ਭੰਡਾਲ ਹਿੰਮਤ ਦੋਨੋ ਨਗਰਾਂ ਦੀ ਪ੍ਰਕਰਮਾਂ ਕਰਦਾ ਹੋਇਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਸਮਾਪਤ ਹੋਇਆ। ਇਸ ਨਗਰ ਕੀਰਤਨ ਤੇ ਜੱਥੇਦਾਰ ਮਨਪ੍ਰੀਤ ਸਿੰਘ ਅਕਾਲਗੜ੍ਹ ਇੰਟਰਨੈਸ਼ਨਲ ਢਾਡੀ ਜੱਥੇ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਸ਼ੰਗ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦਰਸ਼ੋ ਰਾਮ ਪ੍ਰਧਾਨ , ਸੇਵਾਦਾਰ ਤਿਲਕ ਰਾਜ , ਸੰਤੋਸ਼ ਕੁਮਾਰੀ ਸਰਪੰਚ ਪਿੰਡ ਭੰਡਾਲ ਬੂਟਾ , ਸੁਰਜੀਤ ਸਿੰਘ ਸਿੱਧੂ ਸਰਪੰਚ ਪਿੰਡ ਭੰਡਾਲ ਹਿੰਮਤ , ਗੇਲਾ ਪੰਚ , ਬਲਵੀਰ ਚੰਦ ਬੈਸ , ਮੰਗਲ ਰਾਮ , ਮਨਧੀਰ ਸਿੰਘ ਪੰਚ , ਪਾਲਾ , ਤਰਸੇਮ ਲਾਲ , ਤੇਜੂ ਰਾਮ ਲੰਬਰਦਾਰ , ਵਰਿੰਦਰ ਸਿੰਘ ਲੱਲੀ , ਸੁਰਿੰਦਰ ਪਾਲ ਸਿੰਘ ਸੈਕਟਰੀ , ਅਮਰੀਕ ਸਿੰਘ , ਗਿਆਨ ਸਿੰਘ , ਕੁਲਵਿੰਦਰ ਲੱਲੀ , ਚਰਨ ਦਾਸ , ਸੰਦੀਪ ਸਿੰਘ ਸਾਬਕਾ ਸਰਪੰਚ , ਗੁਰਦਿਆਲ ਰਾਮ , ਸੀਤਲ ਦਾਸ , ਰਾਮਾ ਭੰਡਾਲ , ਨਰਿੰਦਰ ਪਾਲ ਰਾਏ , ਹੈਪੀ ਰਾਏ , ਹੰਸ ਰਾਜ , ਸੁਖਵਿੰਦਰ ਕੁਮਾਰ ਸ਼ਿਸ਼ੂ , ਆਤਮਾ ਰਾਮ ਲੰਬਰਦਾਰ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੂੰਹ ਨਗਰ ਨਿਵਾਸੀ ਨਗਰ ਕੀਰਤਨ ਤੇ ਸ਼ਾਮਿਲ ਹੋਏ।ਇਸ ਨਗਰ ਕੀਰਤਨ ਵੱਖ – ਵੱਖ ਤਰਾਂ ਤੇ ਅਤੁੱਟ ਲੰਗਰ ਲਗਾਏ ਗਏ। ਪ੍ਰਬੰਧਕ ਕਮੇਟੀ ਵਲੋਂ ਦਾਨੀ ਸੰਗਤਾਂ ਨੂੰ ਸਰੋਪੇ ਦੇ ਕੇ ਸਨਮਾਨਤ ਕੀਤਾ ਗਿਆ।