ਫਗਵਾੜਾ ( ਡਾ ਰਮਨ) ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਚੌੜਾ ਖੂਹ ਵੱਲੋਂ ਵੱਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਰਪ੍ਰਸਤੀ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਕੱਢਿਆ ਗਿਆ ਜਿਸ ਦਾ ਸ਼ਹਿਰ ਵਿਚ ਥਾਂ ਥਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਵਾਰਡ ਨੰਬਰ 15 ਵਿਖੇ ਵਾਰਡ ਨਿਵਾਸੀਆਂ ਨੇ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ, ਸਾਧ ਸੰਗਤ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਨੂੰ ਗੁਰੂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਰਦਾਸ ਬੇਨਤੀ ਕੀਤੀ ਅਤੇ ਪੰਜਾਬ ਵਾਸੀਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਾਰਡ ਨੰਬਰ 15 ਖਲਵਾੜਾ ਗੇਟ ਵਿਖੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਅਤੇ ਪਰਮਜੀਤ ਕੌਰ ਵਾਲੀਆ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਰੁਮਾਲਾ ਵਿਧਾਇਕ ਧਾਲੀਵਾਲ ਜੀ ਨੇ ਭੇਟਾ ਕਰ ਮੱਥਾ ਟੇਕਿਆ । ਧਾਲੀਵਾਲ ਨੇ ਪੰਜ ਪਿਆਰਿਆਂ ਨੂੰ ਗੁਰੂ ਜੀ ਦੀ ਬਖਸ਼ਿਸ ਸਿਰੋਪਾ ਭੇਟ ਕੀਤੇ ਗਏ। ਇਸ ਮੌਕੇ ਸ.ਧਾਲੀਵਾਲ ਨੇ ਸਭਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਨਾਮ ਜਪੋ, ਕਿਰਤ ਕਰੋ,ਵੰਡ ਛਕੋ ਦਾ ਦਿੱਤਾ ਸੰਦੇਸ਼ ਅੱਜ ਵੀ ਪੂਰੀ ਦੁਨੀਆ ਲਈ ਸਾਰਥਿਕ ਹੈ ਉਨਾਂ ਨੇ ਸਾਰਿਆਂ ਨੂੰ ਇੱਕ ਸਮਾਨ ਹੋਣ ਦਾ ਸੁਨੇਹਾ ਦਿੱਤਾ ਬਾਬਾ ਨਾਨਕ ਨੇ ਆਪਣੇ ਸਮੇਂ ਵਿਚ ਫੈਲੇ ਪਾਖੰਡਵਾਦ ਦਾ ਵਿਰੋਧ ਕੀਤਾ ਅਤੇ ਦੁਨੀਆ ਨੂੰ ਨਾਮ ਜਪਣ ਲਈ ਹੋਕਾ ਦਿੱਤਾ ਵਾਰਡ ਵਾਸੀਆਂ ਨੇ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਸਿਰੋਪਾ ਭੇਂਟ ਕੀਤਾ ਗਿਆ । ਇਸ ਮੌਕੇ ਤੇ ਡੀ.ਐਸ.ਪੀ ਪਰਮਜੀਤ ਸਿੰਘ, ਸਿਟੀ ਥਾਣਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ,ਟਰੈਫ਼ਿਕ ਇੰਚਾਰਜ ਇੰਸਪੈਕਟਰ ਅਮਨ ਸ਼ਰਮਾ, ਬਿੱਲਾ ਪ੍ਰਭਾਕਰ,ਵਿਨੋਦ ਵਰਮਾਨੀ, ਬਿੱਲਾ ਵਾਲੀਆ, ਤਜਿੰਦਰ ਬਾਵਾ, ਨਰਿੰਦਰ ਸਾਹਨੀ, ਅਵਤਾਰ ਸਿੰਘ ਲਾਲੀ,ਬਿੱਲਾ ਬਸਰਾ, ਬੱਬਲੂ ਚਟਵਾਲ, ਅਲਾਦੀਨ,ਜੱਜੀ ਵਾਲੀਆ, ਪੰਮੀ ਵਾਲੀਆ, ਬਿੰਟੂ ਵਾਲੀਆ, ਮਿੰਟਾਂ ਵਾਲੀਆ, ਜਤਿੰਦਰ ਭਾਰਦਵਾਜ,ਰਾਜੇਸ਼ ਸ਼ਾਰਦਾ, ਬਿੱਟੂ ਸਾਹਨੀ,ਦੀਪਕ ਵਧਵਾ , ਵਿਸਾਲ ਸਡਾਨਾ ,ਅੰਕੁਸ਼ ਪ੍ਰਭਾਕਰ,ਅਭੀ ਵਾਲੀਆ ਅਤੇ ਸਾਰੀ ਸੰਗਤਾਂ ਹਾਜ਼ਰ ਸਨ ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਭਾਈ ਮਨਜੀਤ ਸਿੰਘ ਖ਼ਾਲਸਾ ਅਤੇ ਤਜਿੰਦਰ ਬਾਵਾ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ