ਪਰਿਵਾਰਕ ਮੈਬਰਾ ਨੇ ਪੰਚਾਇਤ ਸਿਰ ਮੜੇ ਦੋਸ਼
ਗੜ੍ਹਸ਼ੰਕਰ ੧੪ ਮਈ (ਬੀਰਮਪੁਰੀ) ਪਿਛਲੇ ਦਿਨੀ ਸ਼੍ਰੀ ਖੁਰਾਲਗੜ ਸਾਹਿਬ ਚ ਇੱਕ ਵਿਅਕਤੀ
ਦੇ ਪੌਜਟਿਵ ਰਿਪੋਰਟ ਆਉਣ ਤੋ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਵਲੋ ਪੀੜਿਤ ਵਿਅਕਤੀ ਦੇ
ਪਰਿਵਾਰਕ ਮੈਬਰਾ ਤੇ ਸੰਪਰਕ ‘ਚ ਆਏ ਹੋਰ ਪਿੰਡ ਵਾਸੀਆ ਦਾ ਸੈਪਲ ਲੈਣ ਲਈ ਡਾ ਜੰਗਜੀਤ
ਸਿੰਘ ਦੀ ਅਗਵਾਈ ‘ਚ ਪਿੰਡ ਪਹੁੰਚ ਕੇ ੩੧ ਵਿਅਕਤੀਆ ਦੇ ਸੈਪਲ ਲੈ ਕੇ ਲੈਬ ਨੂੰ ਭੇਜੇ
ਗਏ।
         ਇਸ ਤੋ ਪਹਿਲਾ ਸੰਪਰਕ ‘ਚ ਆਏ ਪਰਿਵਾਰਕ ਮੈਬਰਾ ਨੇ ਸੈਪਲ ਦੇਣ ਤੋ ਇਨਕਾਰ ਕਰ
ਦਿਤਾ। ਪਰਿਵਾਰਕ ਮੈਬਰਾ ਨੇ ਕਿਹਾ ਕਿ ਜਦੋ ਅਸੀ ਪੰਚਾਇਤ ਨੂੰ ਇਹਨਾ ਨੂੰ ਅਲੱਗ ਰੱਖਣ
ਦੀ ਅਪੀਲ ਕੀਤੀ ਤਾ ਇਹ ਨਹੀ ਮੰਨੇ ਤੇ ਸਾਨੂੰ ਆਪਣੇ ਘਰਾ ‘ਚ ਹੀ ਇਹਨਾ ਨੂੰ ਰੱਖਣ ਲਈ
ਕਹਿਣ ਲੱਗੇ ਪਰ ਅਸੀ ਫਿਰ ਵੀ ਆਪਣੇ ਤੌਰ ਤੇ ਇਹਨਾ ਤਿੰਨਾ ਨੂੰ ਪਿੰਡ ਦੀ ਡਿਸਪੈਸਰੀ ‘ਚ
ਰੱਖਿਆ ਜਿਥੇ ਟੈਸਟ ਰਿਪੋਰਟ ‘ਚ ਇੰਦਰਜੀਤ ਪੌਜਟਿਵ ਆਇਆ।ਪਰਿਵਾਰਕ ਮੈਬਰਾ ਨੇ ਕਿਹਾ ਕਿ
ਅਗਰ ਇਹਨਾ ਨੂੰ ਸਿਧੇ ਹੀ ਸਿਹਤ ਵਿਭਾਗ ਨੂੰ ਸੌਪ ਦਿਤਾ ਜਾਦਾ ਤਾ ਅੱਜ ਪਿੰਡ ਦੇ ਲੋਕ
ਪ੍ਰੇਸ਼ਾਨ ਨਾ ਹੁੰਦੇ। ਚੌਕੀ ਇੰਚਾਰਜ ਬੀਣੇਵਾਲ ਸਬ ਇਸ਼ਪੈਕਟਰ ਸਤਵਿੰਦਰ ਸਿੰਘ, ਏਐਸਆਈ
ਜਸਵੀਰ ਸਿੰਘ, ਸਾਬਕਾ ਸਰਪੰਚ ਰਣਜੀਤ ਸੂਦ, ਹੈਲਥ ਇਸ਼ਪੈਕਟਰ ਜਸਵੀਰ ਸਿੰਘ ਅਤੇ ਬਲਾਕ
ਸੰਮਤੀ ਮੈਬਰ ਪ੍ਰੇਮ ਸਿੰਘ ਬੈਸ ਦੀ ਸੂਝਬੂਝ ਨਾਲ ਇਹਨਾ ਨੂੰ ਟੈਸਟ ਕਰਵਾਉਣ ਲਈ ਮਨਾਇਆ
ਗਿਆ। ਮਾਮਲਾ ਉਲਝਦਾ ਦੇਖਕੇ ਡੀ.ਐਸ.ਪੀ ਗੜ੍ਹਸ਼ੰਕਰ ਸਤੀਸ਼ ਕੁਮਾਰ, ਐਸ.ਐਮ.ਓ ਪੋਸੀ ਡਾ
ਰਘਵੀਰ ਸਿੰਘ, ਥਾਣਾ ਮੁੱਖੀ ਇਕਬਾਲ ਸਿੰਘ ਨੂੰ ਵੀ ਮੌਕੇ ਤੇ ਪਹੁੰਚਣਾ ਪਿਆ।
           ਇਸ ਮੌਕੇ ਇਹਨਾ ਤੋ ਇਲਾਵਾ ਡਾ ਜੰਗਜੀਤ ਸਿੰਘ, ਡਾ ਹਰਕੇਸ਼, ਹੈਲਥ
ਇਸ਼ਪੈਕਟਰ ਕੇਵਲ ਸਿੰਘ, ਜਸਵੀਰ ਸਿੰਘ, ਚੌਕੀ ਇੰਚਾਰਜ ਸਤਵਿੰਦਰ ਸਿੰਘ, ਏਐਸਆਈ ਜਸਵੀਰ
ਸਿੰਘ, ਸਰਪੰਚ ਕੁਲਜੀਤ ਕੌਰ, ਸਾਬਕਾ ਸਰਪੰਚ ਰਣਜੀਤ ਸੂਦ, ਬਲਾਕ ਸੰਮਤੀ ਮੈਬਰ ਪ੍ਰੇਮ
ਸਿੰਘ ਬੈਸ ਅਤੇ ਮਲਟੀਪਰਪਜ ਹੈਲਥ ਵਰਕਰ (ਮੇਲ) ਤੇ ਆਸ਼ਾ ਵਰਕਰ ਹਾਜਰ ਸਨ।