ਲੁਧਿਆਣਾ ਦੇ ਜਮਾਲਪੁਰ ਇਲਾਕੇ ‘ਚ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿਤ ਅਰੋੜਾ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਿਤ ਅਰੋੜਾ ‘ਤੇ ਇਹ ਹਮਲਾ ਸ਼ਿਵ ਸੇਨਾ ਪੰਜਾਬ ਪ੍ਰਧਾਨ ਮਨੀ ਸ਼ੇਰਾ ਦੇ ਦਫਤਰ ‘ਚ ਹੀ ਹੋਇਆ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿਸੇ ਉਹ ਬਿਲਕੁਲ ਠੀਕ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਇਸ ਵਾਰਦਾਤ ਦੀ ਜਾਂਚ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਿਵਸੇਨਾ ਹਿੰਦੁਸਤਾਨ ਦੇ ਲੀਡਰਾਂ ‘ਤੇ ਪਿਛਲੇ 15 ਦਿਨਾਂ ‘ਚ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਬਟਾਲਾ ‘ਚ ਸ਼ਿਵਸੇਨਾ ਆਗੂ ਹਨੀ ਮਹਾਜਨ ‘ਤੇ ਵੀ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ‘ਚ ਉਹ ਵਾਲ-ਵਾਲ ਬਚੇ ਸਨ।