ਫਗਵਾੜਾ (ਡਾ ਰਮਨ ) ਫਗਵਾੜਾ ਦੇ ਨਜਦੀਕੀ ਪਿੰਡ ਸਾਹਨੀ ਸਥਿਤ ਸ਼ਿਵ ਮੰਦਰ ਵਿਖੇ ਮੁੱਖ ਗੇਟ ਦੀ ਦੁਬਾਰਾ ਤੋਂ ਖੂਬਸੂਰਤ ਉਸਾਰੀ ਕੀਤੀ ਗਈ ਹੈ ਜਿਸ ਦਾ ਉਦਘਾਟਨ ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਨੂਰ-ਏ-ਖੁਦਾ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਵ ਮੰਦਰ ਕਮੇਟੀ ਦੇ ਚੇਅਰਮੈਨ ਦੇਵੀ ਪ੍ਰਕਾਸ਼, ਪ੍ਰਧਾਨ ਦਵਿੰਦਰ ਪਿੰਕੂ ਅਤੇ ਸਰਪੰਚ ਰਾਮਪਾਲ ਸਾਹਨੀ ਨੇ ਦੱਸਿਆ ਕਿ ਗੇਟ ਦੀ ਉਸਾਰੀ ਉਪਰ ਕਰੀਬ 5 ਲੱਖ ਰੁਪਏ ਦਾ ਖਰਚ ਹੋਇਆ ਹੈ ਜਿਸਦੀ ਸੇਵਾ ਤਿਲਕਰਾਜ ਕਨੇਡਾ ਦੇ ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੀਬ ਛੇ ਮਹੀਨੇ ਵਿਚ ਪੂਰੀ ਕੀਤੀ ਗਈ ਹੈ। ਇਸ ਗੇਟ ਦੀ ਉਸਾਰੀ ਲਈ ਕਾਰੀਗਰ ਮਥੁਰਾ ਤੋਂ ਖਾਸ ਤੌਰ ਤੇ ਬੁਲਾਏ ਗਏ ਸਨ। ਗੇਟ ਦੇ ਆਲੇ ਦੁਆਲੇ ਅਤੇ ਉੱਪਰ ਭਗਵਾਨ ਸ਼ਿਵ ਅਤੇ ਹੋਰ ਦੇਵੀ ਦੇਵਤਿਆਂ ਦੀ ਖੂਬਸੂਰਤ ਪ੍ਰਤੀਮਾ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਸਾਂਈ ਕਰਨੈਲ ਸ਼ਾਹ ਨੇ ਪ੍ਰਵਾਸੀ ਭਾਰਤੀ ਤਿਲਕਰਾਜ ਕਨੇਡਾ ਅਤੇ ਪਰਿਵਾਰ ਦੀ ਇਸ ਉਪਰਾਲੇ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਧਾਰਮਿਕ ਅਸਥਾਨ ਸਾਰਿਆਂ ਦੇ ਸਾਂਝੇ ਹੁੰਦੇ ਹਨ ਅਤੇ ਪਿੰਡ ਵਾਸੀਆਂ ਨੇ ਵੀ ਇਸ ਉਸਾਰੀ ਵਿਚ ਸਹਿਯੋਗ ਕਰਕੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਮੰਦਰ ਕਮੇਟੀ ਵਲੋਂ ਹਵਨ ਯੱਗ ਕਰਵਾਇਆ ਗਿਆ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਰਾਮ ਮੂਰਤੀ, ਰਜਿੰਦਰ ਕੌਸ਼ਲ, ਜੋਗਿੰਦਰ ਭਾਰਦਵਾਜ, ਅਸ਼ਵਨੀ ਸ਼ਰਮਾ, ਪੰਡਤ ਮਹੇਸ਼ ਚੰਦਰ, ਰਾਜਾ ਸਾਹਨੀ, ਮਿੱਕੀ ਕਾਹਲੋਂ, ਰਿੰਕੂ, ਹਨੀ, ਅਭੀ, ਵਿਕਾਸ ਮਨਜੀਤ, ਪੱਪੂ, ਅਨੂੰ ਕੁਮਾਰ, ਜੁਝਾਰ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ, ਪਰਮਿੰਦਰ ਸਿੰਘ ਸਨੀ, ਜਸਬੀਰ ਸਿੰਘ ਕਾਲਾ, ਪੰਚਾਇਤ ਮੈਂਬਰ ਬੀਬੀ ਊਸ਼ਾ ਰਾਣੀ, ਬੀਬੀ ਪਰਮਜੀਤ ਕੌਰ, ਚੁੰਨੀ ਰਾਮ ਨਿੱਕਾ, ਜਰਨੈਲ ਸਿੰਘ, ਮੇਜਰ ਸਿੰਘ, ਹਰਨੇਕ ਸਿੰਘ, ਵਿਕਾਸ, ਸੁੱਖਾ, ਅਮਰੀਕ ਸਿੰਘ ਆਦਿ ਹਾਜਰ ਸਨ।