ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)ਸ਼ਾਹਕੋਟ ਦੇ ਸਿਵਲ ਹਸਪਤਾਲ ਵਿਖੇ ਦਾਖਲ
ਕੁਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਉਰਫ ਪੰਮਾ, ਉਨ੍ਹਾ ਦੇ ਬੇਟੇ ਸਰਬਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮੁੱਹਲਾ ਬਾਗਵਾਲਾ ਸ਼ਾਹਕੋਟ ਨੇ k9 ਨਿਊਜ਼ ਪੰਜਾਬ ਦੀ ਟੀਮ
ਨੂੰ ਜਾਣਕਾਰੀ ਦਿੰਦਿਆਂ ਪੀੜਤ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਹਲੇ ਦੇ ਹਮਲਾਵਾਰ ਸੰਨੀ, ਸੋਖਾ, ਰੰਚਨਾ ਤੇ ਉਨ੍ਹਾਂ ਦੀ ਲੜਕੀ ਹੇਮਾ ਤੇ ਰਚਨਾ ਦੇ ਮੁੰਡੇ ਨੇ ਦੱਸ-ਬਾਰਾਂ ਮੁੰਡੇ ਬਾਹਰੋਂ ਬੁਲਾਕੇ ਉਨ੍ਹਾਂ ਉਪਰ ਇੱਟਾਂ-ਰੋੜੇ ਮਾਰੇ ਜਿਨ੍ਹਾਂ ਨਾਲ ਉਹ ਗਭੀਰ ਰੂਪ ਵਿੱਚ ਜਖਮੀ ਹੋਕੇ ਬਾਹਰ ਨਿਕਲੇ ਤਾ ਉਨ੍ਹਾਂ ਤੇ ਤੇਜ਼ ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਹਮਲਾਵਰਾਂ ਵਿੱਚ ਲੰਡੂ, ਸੰਨੀ, ਸੋਖਾ ਹਲਵਾਈ, ਮੰਗਾਂ ਹਲਵਾਈ ਤੇ ਸੰਤਾਂ ਵੀ ਸਾਮਲ ਹੈ।


ਇਸ ਪੂਰੀ ਘਟਨਾ ਸਬੰਧੀ ਜਦੋਂ ਸਾਡੇ ਸੰਜੋਗੀ ਪਤਰਕਾਰਾ ਨੇ ਡਿਊਟੀ ਤੇ ਤਾਇਨਾਤ ਡਾ.ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਦੇ 8:20 ਮਿੰਟ ਤੇ ਜੋ ਦੋ ਮਾਂ-ਪੁੱਤ ਦਾਖਲ ਹੋਏ ਹਨ ਉਨ੍ਹਾਂ ਦੀ m.l.r ਕੱਟ ਦਿੱਤੀ ਗਈ ਹੈ ।ਜੋ ਕਿ ਅਗਲੀ ਪੁਲਿਸ ਕਾਰਵਾਈ ਹੋਣ ਉਪਰੰਤ ਹੀ ਅਗਲੀ ਕਾਰਵਾਈ ਹੋਵੇਗੀ।