ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਪੀ. (ਇਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਮਨਪ੍ਰੀਤ ਸਿੰਘ ਢਿੱਲੋਂ ਅਤੇ ਡੀ.ਐੱਸ.ਪੀ. (ਡਿਟੈਕਟਿਵ) ਜਲੰਧਰ (ਦਿਹਾਤੀ) ਰਣਜੀਤ ਸਿੰਘ ਬਧੇਸ਼ਾ, ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਜਲੰਧਰ (ਦਿਹਾਤੀ) ਦੇ ਇੰਚਾਰਜ ਸੁਰਿੰਦਰ ਸਿੰਘ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਨੇ ਮੁਕੱਦਮਾ ਨੰਬਰ 245 ਮਿਤੀ 20.08.2020 ਅ/ਧ 307, 34 ਭ:ਦ: 25 ਅਸਲਾ ਐਕਟ ਥਾਣਾ ਸ਼ਾਹਕੋਟ ਦੀ ਤਫਤੀਸ਼ ਦੌਰਾਨ ਅੰਨੇ ਕੇਸ ਦੀ ਤਫਤੀਸ਼ ਦੌਰਾਨ ਗੁਪਤ ਸੂਚਨਾ ਦੇ ਅਧਾਰ ’ਤੇ ਮੁੱਕਦਮੇ ਦੇ 5 ਦੋਸ਼ੀਆਂ ਨੂੰ ਇੱਕ ਦੇਸੀ ਪਿਸਤੌਲ, ਇੱਕ ਪਿਸਤੌਲ, ਨਕਦੀ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ.ਐੱਸ.ਪੀ. (ਡਿਟੈਕਟਿਵ) ਰਣਜੀਤ ਸਿੰਘ ਬਧੇਸ਼ਾ ਅਤੇ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਕੱਦਮੇ ’ਚ ਦੋਸ਼ੀ ਰਾਜਨਦੀਪ ਸਿੰਘ ਉਰਫ ਰਾਜਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੋਹਾੜ ਖੁਰਦ (ਸ਼ਾਹਕੋਟ), ਕੰਵਰਜੀਤ ਸਿੰਘ ਉਰਫ ਕੰਮੂ ਪੁੱਤਰ ਪਰਮਜੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਨਿਰਮਲ ਸਿੰਘ, ਹਰਜੀਤ ਸਿੰਘ ਉਰਫ ਜੀਤਾ ਪੁੱਤਰ ਲਾਲ ਸਿੰਘ ਵਾਸੀ ਪਿੰਡ ਭੋਡੀਵਾਲ ਥਾਣਾ ਧਰਮਕੋਟ (ਮੋਗਾ) ਅਤੇ ਕਰਮਵੀਰ ਸਿੰਘ ਉਰਫ ਗੋਪੀ ਪੁੱਤਰ ਧਰਮਵੀਰ ਸਿੰਘ ਵਾਸੀ ਪਿੰਡ ਮੂਲੇਵਾਲ ਅਰਾਈਆਂ ਥਾਣਾ (ਸ਼ਾਹਕੋਟ) ਨੂੰ ਨਾਮਜਦ ਕਰਕੇ ਪਿੰਡ ਕੋਹਾੜ ਖੁਰਦ ਤੋਂ ਗਿ੍ਰਫ਼ਤਾਰ ਕੀਤਾ ਅਤੇ ਇਹਨਾਂ ਦੋਸ਼ੀਆਂ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 5 ਜਿੰਦਾ ਰੋਂਦ, ਇੱਕ ਪਿਸਤੌਲ 315 ਬੋਰ ਸਮੇਤ 2 ਜਿੰਦਾ ਰੌਂਦ, 10 ਹਜ਼ਾਰ ਰੁਪਏ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰ ਪੀ.ਬੀ.-29 ਈ-9021 ਬਰਾਮਦ ਕੀਤਾ ਹੈ। ਇਸ ਤੋਂ ਬਾਅਦ ਦੋਸ਼ੀ ਰਾਜਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਮੁਕੱਦਮੇ ਦੀ ਵਾਰਦਾਤ ਵਿਚ ਉਸ ਨਾਲ ਕਰਮਵੀਰ ਸਿੰਘ ਉਰਫ ਗੋਪੀ ਅਤੇ ਪਰਮਿੰਦਰ ਸਿੰਘ ਉਰਫ ਪਿੰਦਾ ਪੁੱਤਰ ਤਰਸੇਮ ਸਿੰਘ ਵਾਸੀ ਸੈਦ ਮੁਹੰਮਦ ਸ਼ਾਹ ਵਾਲਾ ਥਾਣਾ ਧਰਮਕੋਟ ਨੇ ਆਪਸ ਵਿੱਚ ਸਾਜਿਸ਼ ਰੱਚ ਕੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਨੌਜਵਾਨ ਦਿਲਪ੍ਰੀਤ ਸਿੰਘ ਨੂੰ ਗੋਲੀਆਂ ਮਾਰਨ ਲਈ ਕੰਵਰਜੀਤ ਸਿੰਘ ਉਰਫ ਕੰਮੂ ਨੇ ਇੰਨਾਂ ਨੂੰ 40 ਹਜ਼ਾਰ ਰੁਪਏ ਸੁਪਾਰੀ ਵਜੋਂ ਦਿੱਤੇ ਸਨ। ਮੁਕੱਦਮੇ ਦੇ ਦੋਸ਼ੀ ਕੰਵਰਜੀਤ ਉਰਫ ਕੰਮੂ ਦੀ ਦਿਲਪ੍ਰੀਤ ਸਿੰਘ ਨਾਲ ਰੰਜਿਸ਼ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਉਕਤ ਦੋਸ਼ੀਆਂ ਨੇ ਬੀਤੀ 20 ਅਗਸਤ ਨੂੰ ਦਿਲਪ੍ਰੀਤ ਸਿੰਘ (20), ਜਿਸਨੇ ਹਾਲ ਹੀ ਵਿਚ 10+2 ਦੀ ਪੜਾਈ ਕੀਤੀ ਸੀ, ਨੂੰ ਪਰਜੀਆਂ ਮੋੜ, ਸ਼ਾਹਕੋਟ ਦੇ ਲਾਗੇ 4 ਫਾਈਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਦੋਸ਼ੀ ਪਰਮਿੰਦਰ ਸਿੰਘ ਉਰਫ ਪਿੰਦਾ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਸਨੂੰ ਜਲਦ ਹੀ ਗਿ੍ਰਫਤਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਜਾਰੀ ਹੈ।


ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ