(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ, ਸ. ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਜਲੰਧਰ (ਦਿਹਾਤੀ) ਦੀਆਂ ਹਦਾਇਤਾ ਅਨੁਸਾਰ ਸ. ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਸ. ਸਰਬਜੀਤ ਰਾਏ ਉੱਪ ਪੁਲਿਸ ਕਪਤਾਨ (ਸਪੈਸ਼ਲ ਬ੍ਰਾਂਚ) ਅਤੇ ਸ. ਪਿਆਰਾ ਸਿੰਘ ਡੀ.ਐਸ.ਪੀ. ਸਬ-ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆ 2 ਨਸ਼ਾ ਤਸਕਰਾ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਨਾਂ ਸਮੇਤ ਪੁਲਿਸ ਪਾਰਟੀ ਗਸ਼ਤ ਬ੍ਰਾਂਏ ਚੈਕਿੰਗ ਵਹੀਕਲਾ ਅਤੇ ਸ਼ੱਕੀ ਵਿਅਕਤੀਆ ਦੇ ਸਬੰਧ ਵਿੱਚ ਮੇਨ ਜੀ.ਟੀ. ਰੋਡ ਨੇੜੇ ਰੇਲਵੇ ਫਾਟਕ ਮਲਸੀਆ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇੱਕ ਗਰੇਅ ਰੰਗ ਦੀ ਸਵਿਫਟ ਕਾਰ ਨੰਬਰ ਡੀ.ਐੱਲ.1-ਜੈੱਡ.ਏ-4085 ਰੇਲਵੇ ਸਟੇਸ਼ਨ ਮਲਸੀਆ ਵਾਲੇ ਪਾਸਿਓ ਆਈ, ਜਿਸ ਨੂੰ ਚੈਕਿੰਗ ਲਈ ਰੋਕ ਕੇ ਡਰਾਇਵਰ ਸੀਟ ਤੇ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਹਰੀਸ਼ ਕੁਮਾਰ (ਉਮਰ 32 ਸਾਲ) ਪੱਤਰ ਰਾਜ ਕੁਮਾਰ ਵਾਸੀ ਕਿਲਾ ਵਾਲਾ ਮੁਹੱਲਾ ਕਪੂਰਥਲਾ ਦੱਸਿਆ ਅਤੇ ਨਾਲ ਦੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਜੀਵ ਕੁਮਾਰ (ਉਮਰ 26 ਸਾਲ) ਪੁੱਤਰ ਰਾਜ ਕੁਮਾਰ ਵਾਸੀ ਕਿਲਾ ਵਾਲਾ ਮੁਹੱਲਾ ਕਪੂਰਥਲਾ ਦੱਸਿਆ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਹਰੀਸ਼ ਕੁਮਾਰ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋ ਮੋਮੀ ਲਿਫਾਫੇ ਵਿੱਚੋ ਲਪੇਟ ਹੋਈ 255 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ ਅਤੇ ਸੰਜੀਵ ਕੁਮਾਰ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚ ਮੋਮੀ ਲਿਫਾਫੇ ਵਿੱਚੋ ਲਪੇਟੀ ਹੋਈ 5 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸ ਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ਼ ਕਰ ਲਿਆ ਹੈ।