Home Punjabi-News ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਵਿਖੇ ਪਿੰਡ ਦੀ ਪੰਚਾਇਤ ਤੇ ਸਮਾਜ ਸੇਵਕਾਂ...

ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਵਿਖੇ ਪਿੰਡ ਦੀ ਪੰਚਾਇਤ ਤੇ ਸਮਾਜ ਸੇਵਕਾਂ ਵੱਲੋਂ ਵੰਡਿਆ ਗਿਆ ਰਾਸਣ

ਸ਼ਾਹਕੋਟ/ਮਲਸੀਆਂ,(ਸਾਹਬੀ, ਦਾਸੀਕੇ, ਜਸਵੀਰ ਸਿੰਘ ਸ਼ੀਰਾ)ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਜਿਥੇ ਅਸਰ ਪੂਰੇ ਵਿਸ਼ਵ ਭਰ ਵਿੱਚ ਵੱਡੇ ਪੱਧਰ ਤੇ ਮਾਰ ਪਾ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਲਾਉਕਡੋਨ ਦੋਰਾਨ ਲੋਕ ਆਪਣੇ ਘਰਾਂ ਵਿੱਚ ਬੰਦ ਹੋਕੇ ਰਹਿ ਗਏ ਹਨ।ਜਿਸ ਮੋਕੇ ਸ਼ਾਹਕੋਟ ਦੇ ਨਜਦੀਕ ਪਿੰਡ ਨੰਗਲ ਅੰਬੀਆਂ ਵਿਖੇ ਸਰਪੰਚ ਸੁਖਦੇਵ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਦੀ ਸਮੂਹ ਪੰਚਾਇਤ ਵੱਲੋਂ MLA ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਭੇਜਿਆ ਗਿਆ 100 ਸਰਕਾਰੀ ਕਿੱਟਾਂ ਦਿੱਤੀਆਂ ਗਿਆ ਹਨ।ਜਿਨ੍ਹਾਂ ਵਿਚ 50 ਬੈਗ ਚਾਵਲ ਦੇ ਭੇਜੇ ਗਏ ਹਨ।ਇਸ ਤੋਂ ਇਲਾਵਾ ਸਮਾਜ ਸੇਵੀਆਂ ਵੱਲੋਂ 60 ਹੋਰ ਗਰੀਬ ਪਰਿਵਾਰ ਨੂੰ ਰਾਸਣ ਵੰਡਿਆ ਗਿਆ ਹੈ।ਤੇ ਟੋਟਲ 160 ਪਰਿਵਾਰਾਂ ਨੂੰ ਰਾਸਣ ਮੁਹਿਇਆ ਕਰਵਾਇਆ ਗਿਆ ਹੈ।ਇਸ ਮੌਕੇ MLA ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਰਪੰਚ ਸੁਖਦੇਵ ਸਿੰਘ ਮੈਬਰ ਪੰਚਾਇਤ ਗੁਰਮੁੱਖ ਸਿੰਘ,ਜਸਵਿੰਦਰ ਕੁਮਾਰ, ਹਿੰਦਪਾਲ,ਭੁਪਿੰਦਰ ਸਿੰਘ, ਸੁਨੀਤਾ ਰਾਣ,ਰੁਪਿੰਦਰ ਕੌਰ, ਸੁਰਿੰਦਰ ਕੌਰ ਨੰਬਰਦਾਰ, ਅਮਰਜੀਤ ਸਿੰਘ ਫੋਜੀ, ਸਮਾਜਸੇਵੀ ਬਲਜਿੰਦਰ ਸਿੰਘ ਭੋਲਾ,ਸੁਖਜਿੰਦਰ ਸਿੰਘ ਬਿਟੂ,ਗੁਰਪ੍ਰੀਤ ਸਿੰਘ ਗੋਪੀ,ਮਹਿੰਦਰ ਸਿੰਘ ਆਦਿ ਹਾਜਰ ਸਨ।
ਅਤੇ MLA ਸਾਹਿਬ ਵੱਲੋਂ ਅਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ NRI ਵੀਰਾ ਦੇ ਅਤੇ ਸਾਮਾਜ ਸੇਵੀਆਂ ਦੇ ਨਾਲ ਰਾਲ ਕੇ ਪਿੰਡ ਵਿੱਚ ਲੋਕਡਾਉ ਤੋਂ ਲੈਕੇ ਅੱਜ ਤੱਕ ਪਿੰਡ ਵਿੱਚ ਲੰਗਰ ਲਿਆ ਗਿਆ