Home Punjabi-News ਸ਼ਾਹਕੋਟ ਦੀ ਪੁਲਿਸ ਵੱਲੋ 8750 ਨਸ਼ੀਲੀਆ ਗੋਲੀਆ, 15000 ਰੁਪਏ ਡਰੱਗ ਮਨੀ ਸਮੇਤ...

ਸ਼ਾਹਕੋਟ ਦੀ ਪੁਲਿਸ ਵੱਲੋ 8750 ਨਸ਼ੀਲੀਆ ਗੋਲੀਆ, 15000 ਰੁਪਏ ਡਰੱਗ ਮਨੀ ਸਮੇਤ 4 ਵਿਅਕਤੀ ਅਤੇ 1 ਔਰਤ ਕਾਬੂ

ਸ਼ਾਹਕੋਟ/ਮਲਸੀਆਂ (ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ)
ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਰਹਿਨੁਮਾਈ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਨੇ 8750 ਨਸ਼ੀਲੀਆ ਗੋਲੀਆ, 15000 ਰੁਪਏ ਡਰੱਗ ਮਨੀ ਸਮੇਤ
04 ਵਿਅਕਤੀ ਅਤੇ 01 ਔਰਤ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ,
ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਸ਼ੀ ਸੰਜੀਵਨ ਸਿੰਘ ਇੰਚਾਰਜ ਚੌਕੀ ਮਲਸੀਆ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਕਾਗਣਾ ਰੋਡ ਮਲਸੀਆ ਤੋ ਸੋਨੂੰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਭਿੰਡੀਆ ਸੈਦਾ ਥਾਣਾ ਲੋਪੋ ਕੇ ਜਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋ 3950 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ ਗਈਆ ਹੈ, ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 93 ਮਿਤੀ 03-05-2020 ਅ/ਧ 22-61-85 ਂਧਫਸ਼ ਅਚਟ, 188 ੀਫਛ
ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ। ਦੌਰਾਨੇ ਪੁੰਛਗਿੱਛ ਸੋਨੂੰ ਸਿੰਘ ਨੇ ਦੱਸਿਆ ਕਿ ਉਹ ਨਸ਼ੀਲੀਆ ਗੋਲੀਆ ਸੇਵਕ ਰਾਜ ਉਰਫ ਹੈਪੀ ਪੁੱਤਰ ਬਲਵਿੰਦਰ ਵਾਸੀ ਪੱਤੀ ਹਵੇਲੀ ਮਲਸੀਆ ਥਾਣਾ ਸ਼ਾਹਕੋਟ ਅਤੇ ਰਿੱਕੀ ਪੁੱਤਰ ਪ੍ਰੇਮ ਲਾਲ ਵਾਸੀ ਪੱਤੀ ਲਕਸੀਆ ਮਲਸੀਆ ਥਾਣਾ ਸ਼ਾਹਕੋਟ ਨੂੰ ਸਪਲਾਈ ਕਰਦਾ ਸੀ ਜਿਸ ਤੇ ਇਹਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜੋ ਸੇਵਕ ਰਾਜ ਉਰਫ ਹੈਪੀ ਪਾਸੋ ਨਸ਼ੀਲੀਆ ਗੋਲੀਆ
ਵੇਚ ਕੇ ਕਮਾਏ ਪੈਸੇ 12000/-ਰੁਪਏ ਅਤੇ ਰਿੱਕੀ ਉਕਤ ਪਾਸੋ 3000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੇ ਗਏ ਹਨ। ਦੌਰਾਨੇ ਪੁੱਛਗਿੱਛ ਸੋਨੂੰ ਸਿੰਘ (ਉਮਰ 20 ਸਾਲ) ਪੁੱਤਰ ਇੰਦਰ ਸਿੰਘ ਵਾਸੀ ਭਿੰਡੀਆ ਸੈਦਾ
ਥਾਣਾ ਲੋਪੋ ਕੇ ਜਿਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਨੇ ਪਿੰਡ ਕੱਚੀ ਸਰਾਂ ਥਾਣਾ ਸਦਰ ਨਕੋਦਰ ਵਿਖੇ ਹਿੱਸੇ ਤੇ
ਜਮੀਨ ਲੈ ਕੇ ਮੱਕੀ ਬੀਜੀ ਹੋਈ ਹੈ ਤੇ ਇਹ ਸਮੇਤ ਆਪਣੀ ਪਤਨੀ ਦੇ ਪਿੰਡ ਕੱਚੀ ਸਰਾਂ ਵਿਖੇ ਰਹਿੰਦਾ ਹੈ। ਜੋ ਇਸ
ਦਾ ਮਲਸੀਆ ਵਿਖੇ ਆਉਣਾ ਜਾਣਾ ਸੀ। ਜਿੱਥੇ ਇਸ ਦਾ ਤਾਲਮੇਲ ਸੇਵਕ ਰਾਜ ਉਰਫ ਹੈਪੀ ਪੁੱਤਰ ਬਲਵਿੰਦਰ ਵਾਸੀ ਪੱਤੀ ਹਵੇਲੀ ਮਲਸੀਆ ਥਾਣਾ ਸ਼ਾਹਕੋਟ ਅਤੇ ਰਿੱਕੀ ਪੁੱਤਰ ਪ੍ਰੇਮ ਲਾਲ ਵਾਸੀ ਪੱਤੀ ਲਕਸੀਆ ਮਲਸੀਆ ਥਾਣਾ ਸ਼ਾਹਕੋਟ ਨਾਲ ਹੋ ਗਿਆ ਸੀ। ਜੋ ਇਹਨਾਂ ਨਾਲ ਮਿਲ ਕੇ ਨਸ਼ੀਲੀਆ ਗੋਲੀਆ ਦਾ ਧੰਦਾ ਅਰਸਾ ਕਰੀਬ 3/4 ਮਹੀਨੇ ਕਰਨ ਲੱਗ ਪਿਆ ਸੀ ਅਤੇ ਇਹ ਪਿੰਡ ਕੋਟਲੀ ਥਾਣਾ ਲੋਪੋਕੇ ਜਿਲਾ ਅੰਮ੍ਰਿਤਸਰ ਤੋ ਕਿਸੇ ਨਾਮਲੂਮ ਵਿਅਕਤੀ ਪਾਸੋ ਨਸ਼ੀਲੀਆ ਗੋਲੀਆ ਲੈ ਕੇ ਆਉਦਾ ਸੀ ਤੇ ਇਹ ਨਸ਼ੀਲੀਆ ਗੋਲੀਆ ਲਿਆ ਕੇ ਸੇਵਕ ਰਾਜ ਉਰਫ ਹੈਪੀ ਅਤੇ ਰਿੱਕੀ ਉਕਤਾਨ ਨੂੰ ਸਪਲਾਈ ਕਰਦਾ ਸੀ।
ਦੌਰਾਨੇ ਪੁੱਛਗਿੱਛ ਸੇਵਕ ਰਾਜ ਉਰਫ ਹੈਪੀ (ਉਮਰ 34 ਸਾਲ) ਪੁੱਤਰ ਬਲਵਿੰਦਰ ਵਾਸੀ ਪੱਤੀ ਹਵੇਲੀ ਮਲਸੀਆ ਥਾਣਾ ਸ਼ਾਹਕੋਟ ਅਤੇ ਰਿੰਕੀ (26 ਸਾਲ) ਪੁੱਤਰ ਪ੍ਰੇਮ ਲਾਲ ਵਾਸੀ ਪੱਤੀ ਲਕਸੀਆ ਮਲਸੀਆ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਹਨਾਂ ਦਾ ਅਰਸਾ ਕਰੀਬ 3/4 ਮਹੀਨੇ ਪਹਿਲਾ ਸੋਨੂੰ ਸਿੰਘ ਨਾਲ ਤਾਲਮੇਲ ਹੋ ਗਿਆ ਸੀ,ਤੇ ਉਹ ਤਿੰਨੋ ਜਣੇ ਮਿਲ ਕੇ ਨਸ਼ੀਲੀਆ ਗੋਲੀਆ ਵੇਚਣ ਦਾ ਧੰਦਾ ਕਰਨ ਲੱਗ ਪਏ ਸੀ। ਜੋ ਸੋਨੂੰ ਸਿੰਘ ਉਹਨਾਂ ਨੂੰ ਨਸ਼ੀਲੀਆ ਗੋਲੀਆ ਲਿਆ ਕੇ ਸਪਲਾਈ ਕਰਦਾ ਸੀ ਤੇ ਉਹ ਦੋਨੋ ਜਣੇ ਅੱਗੇ ਗੋਲੀਆ ਖਾਣ ਵਾਲੇ ਵਿਅਕਤੀਆ ਨੂੰ ਸ਼ਾਹਕੋਟ, ਮਲਸੀਆ ਦੇ ਏਰੀਆ ਵਿੱਚ ਨਸ਼ੀਲੀਆ ਗੋਲੀਆ ਸਪਲਾਈ ਕਰਦੇ ਸਨ।
ਇਸੇ ਤਰ੍ਹਾ ਹੀ ਸ਼ੀ ਭੁਪਿੰਦਰ ਸਿੰਘ ਇੰਚਾਰਜ ਚੌਕੀ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਟੀ-ਪੁਆਇੰਟ ਤਲਵੰਡੀ ਸੰਘੇੜਾ ਤੋ ਇੱਕ ਮੋਟਰਸਾਈਕਲ ਬਜਾਜ ਪਲਟੀਨਾ ਨੰਬਰ ਫਭ-08-ਧਛ-2744 ਪਰ ਸਵਾਰ ਸਰਤਾਜ ਸਿੰਘ ਉਰਫ ਆਸ਼ੂ ਪੁੱਤਰ ਪੂਰਨ ਸਿੰਘ ਵਾਸੀ ਮਕਾਨ ਨੰਬਰ 6
ਪੰਜਾਬੀ ਬਾਗ ਮਿੱਠਾਪੁਰ ਰੋਡ ਜਲੰਧਰ ਥਾਣਾ ਡਵੀਜਨ ਨੰਬਰ 7 ਜਲੰਧਰ ਹਾਲ ਵਾਸੀ ਅੰਗਦ ਨਗਰ ਮਕਾਨ ਨੰਬਰ 01 ਗਲੀ ਨੰਬਰ 01 ਜਲੰਧਰ ਥਾਣਾ ਡਵੀਜਨ ਨੰਬਰ 01ਜਲੰਧਰ, ਗੁਰਦੇਵ ਕੌਰ ਪਤਨੀ ਚੰਨਣ ਸਿੰਘ ਵਾਸੀ ਧੁੱਗਾ ਥਾਣਾ
ਗੜਦੀਵਾਲ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਮਕਾਨ ਨੰਬਰ 01 ਜਿੰਦਾ ਫਾਟਕ, ਅੰਗਦ ਨਗਰ ਕਲੋਨੀ ਮਕਸੂਦਾ ਥਾਣਾ ਮਕਸੂਦਾ ਜਿਲਾ ਜਲੰਧਰ ਨੂੰ ਕਾਬੂ ਕੀਤਾ ਗਿਆ। ਜੋ ਸਰਤਾਜ ਸਿੰਘ ਉਰਫ ਆਸ਼ ਉਕਤ ਪਾਸੋ 3900 ਨਸ਼ੀਲੀਆ
ਗੋਲੀਆ ਅਤੇ ਗੁਰਦੇਵ ਕੌਰ ਉਕਤੀਆ ਪਾਸੋ 900 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ, ਜੋ ਕੁੱਲ 4800 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ। ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 94 ਮਿਤੀ 03-05-2020 ਅ/ਧ 22-61-85 ਂਧਫਸ਼ ਅਚਟ, 188 ੀਫਛ, 51-ਭ ਧਸਿੳਸਟੲਰ ੰੳਨੳਗੲਮੲਨਟ ਅਚਟ 2005 ਥਾਣਾ ਸ਼ਾਹਕੋਟ ਦਰਜ
ਰਜਿਸਟਰ ਕੀਤਾ ਗਿਆ ਹੈ।
ਦੌਰਾਨੇ ਪੁੱਛਗਿੱਛ ਸਰਤਾਜ ਸਿੰਘ ਉਰਫ ਆਸ਼ੂ (ਉਮਰ 48 ਸਾਲ) ਪੁੱਤਰ ਪੂਰਨ ਸਿੰਘ ਵਾਸੀ
ਮਕਾਨ ਨੰਬਰ 6 ਪੰਜਾਬੀ ਬਾਗ ਮਿੱਠਾਪੁਰ ਰੋਡ ਜਲੰਧਰ ਥਾਣਾ ਡਵੀਜਨ ਨੰਬਰ 7 ਜਲੰਧਰ ਹਾਲ ਵਾਸੀ ਅੰਗਦ ਨਗਰ
ਮਕਾਨ ਨੰਬਰ 01 ਗਲੀ ਨੰਬਰ 01 ਜਲੰਧਰ ਥਾਣਾ ਡਵੀਜਨ ਨੰਬਰ 01 ਜਲੰਧਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਡਰਾਈਵਰੀ ਕਰਦਾ ਹੈ ਅਤੇ ਡਰਾਈਵਰੀ ਦੇ ਨਾਲ ਨਾਲ ਉਹ ਅਰਸਾ ਕਰੀਬ 4/5 ਸਾਲ ਤੋ ਨਸ਼ੀਲੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ। ਜੋ ਉਹ ਪਹਿਲਾ ਵੀ ਕਈ ਵਾਰ ਮਹਿਤਪੁਰ ਵਿਖੇ ਕਿਸੇ ਨਾਮਲੂਮ ਵਿਅਕਤੀ ਨੂੰ ਨਸ਼ੀਲੀਆ ਗੋਲੀਆ ਦੇ ਕੇ ਜਾਂਦਾ ਹੈ ਤੇ ਹੁਣ ਵੀ ਉਹ ਮਹਿਤਪੁਰ ਵਿਖੇ ਨਸ਼ੀਲੀਆ ਗੋਲੀਆ ਦੇਣ ਲਈ ਪਿੰਡਾਂ ਵਾਲੇ ਰਸਤੇ ਰਾਹੀ ਆ ਰਿਹਾ ਸੀ। ਜੋ ਉਸ ਨੇ ਸਲੇਮਾ ਰੋਡ ਮਹਿਤਪੁਰ ਵਿਖੇ ਨਾਮਲੂਮ ਵਿਅਕਤੀ ਨੂੰ ਨਸ਼ੀਲੀਆ ਗੋਲੀਆ ਸਪਲਾਈ ਕਰਨੀਆ ਸੀ।
ਦੌਰਾਨੇ ਪੁੱਛਗਿੱਛ ਗੁਰਦੇਵ ਕੌਰ (ਉਮਰ 46 ਸਾਲ) ਪਤਨੀ ਚੰਨਣ ਸਿੰਘ ਵਾਸੀ ਧੁੱਗਾ ਥਾਣਾ
ਗੜਦੀਵਾਲ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਮਕਾਨ ਨੰਬਰ 01 ਜਿੰਦਾ ਫਾਟਕ, ਅੰਗਦ ਨਗਰ ਕਲੋਨੀ ਮਕਸੂਦਾ ਥਾਣਾ ਮਕਸੂਦਾ ਜਿਲਾ ਜਲੰਧਰ ਨੇ ਦੱਸਿਆ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਤੇ ਉਹ ਆਪਣੇ ਪਰਿਵਾਰ ਤੋ ਵੱਖਰੀ ਇਕੱਲੀ ਰਹਿੰਦੀ ਹੈ। ਜੋ ਉਸ ਦੀ ਅਰਸਾ ਕਰੀਬ 2/3 ਸਾਲ ਪਹਿਲਾ ਸਰਤਾਜ ਸਿੰਘ ਉਰਫ ਆਸੂ ਨਾਲ ਜਾਣ ਪਹਿਚਾਣ ਹੋ ਗਈ ਸੀ ਜੋ ਉਹ ਸਰਤਾਜ ਸਿੰਘ ਨਾਲ ਮਿਲ ਕੇ ਨਸ਼ੀਲੀਆ ਗੋਲੀਆ ਵੇਚਣ ਦਾ ਕੰਮ ਕਰਨ ਲੱਗ ਪਈ ਸੀ। ਜੋ ਉਹ ਹੁਣ ਵੀ ਸਰਤਾਜ ਸਿੰਘ ਨਾਲ ਮਿਲ ਕੇ ਮੋਟਰਸਾਈਕਲ ਪਰ ਮਹਿਤਪੁਰ ਏਰੀਆ ਵਿੱਚ ਨਸ਼ੀਲੀਆ
ਗੋਲੀਆ ਸਪਲਾਈ ਕਰਨ ਲਈ ਆ ਰਹੇ ਸੀ। ਜੋ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਇਹਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆ ਬਾਰੇ ਅਹਿਮ
ਸੁਰਾਗ ਲੱਗਣ ਦੀ ਆਸ ਹੈ।