ਸ਼ਾਹਕੋਟ, ਮਲਸੀਆਂ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ, ਜਸਵੀਰ ਸਿੰਘ ਸ਼ੀਰਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਾਣਾ ਮੰਡੀ ਸ਼ਾਹਕੋਟ ਵਿਖੇ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀਆਂ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਖ੍ਰੀਦ ਅੱਜ ਸੁਰੂ ਹੋ ਗਈ ਹੈ।ਇਸ ਮੌਕੇ ਦਾਣਾ ਮੰਡੀ ਸ਼ਾਹਕੋਟ ਵਿਖੇ ਸ.ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਹਲਕਾ ਸ਼ਾਹਕੋਟ ਵੱਲੋਂ ਕਣਕ ਦੁ ਖ੍ਰੀਦ ਅੱਜ ਸੁਰੂ ਹੋ ਗਈ ਹੈ।ਇਸ ਮੌਕੇ ਉਨ੍ਹਾਂ ਨਾਲ ਡਾ.ਸਜੀਵ ਸ਼ਰਮਾ ਐਸ.ਡੀ.ਐਮ. ਸ਼ਾਹਕੋਟ ,ਸ.ਪਿਆਰਾ ਸਿੰਘ ਥਿੰਦ ਡੀ.ਐਸ.ਪੀ.ਸ਼ਾਹਕੋਟ ਸਮੇਤ ਦਾਣਾ ਮੰਡੀ ਕਮੇਟੀ ਦੇ ਸਮੂਹ ਅਹੁਦੇਦਾਰ, ਮਾਰਕੀਟ ਕਮੇਟੀ ਦੇ ਅਹੁਦੇਦਾਰ, ਮੈਬਰ ਅਤੇ ਮੁਲਾਜ਼ਮ ਹਾਜਰ ਸਨ।ਇਸ ਮੌਕੇ ਵਿਧਾਇਕ ਸ਼ੇਰੋਵਾਲੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਫ਼ਸਲ ਮੰਡੀਆਂ ਵਿੱਚ ਪਹੁੰਚ ਰਹੀ ਹੈ ਅਤੇ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਮੰਡੀਆਂ ਵਿਚੋਂ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਵਾਇਰਸ ਚੇਅਰਮੈਨ ਕਪਿਲ ਗੁਪਤਾ, ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, (ਐਮ.ਸੀ.ਗੁਲਜਾਰ ਸਿੰਘ ਥਿੰਦ )(ਐਮ.ਸੀ.ਹਰਦੇਵ ਸਿੰਘ ਪੀਟਾ) ਦੋਵੇਂ ਐਮ.ਸੀ.,ਗੁਰਨਾਮ ਸਿੰਘ ਚੱਠਾ, ਜਗਤਾਰ ਸਿੰਘ ਖਾਲਸਾ, (ਬੌਬੀ ਗਰੋਵਰ ਅਰੋੜਾ‌‍‌ ਮਹਾਂ ਸਭਾ ਦੇ ਪ੍ਰਧਾਨ )ਬਿਕਰਮਜੀਤ ਸਿੰਘ ਬਜਾਜ,ਸ਼ੈਲੀ,ਯਸ਼ਪਾਲ ਗੁਪਤਾ, ਅਨੂਪ ਜੈਨ,ਬੂਟਾ ਸਿੰਘ ਕਲਸੀ ਆਦਿ ਹਾਜਰ ਸਨ।