*ਉਨ੍ਹਾਂ ਕਿਹਾ ਲੋੜਵੰਦ ਪਰਿਵਾਰ ਨੂੰ ਰਾਸਣ ਦੀ ਲੋੜ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕਰਨ ਇਸ ਨੰਬਰ ਤੇ 95016-31094 ਜੈਸਨਪ੍ਰੀਤ ਸਿੰਘ ਡਿੰਪਾਂ*

ਸ਼ਾਹਕੋਟ, ਮਲਸੀਆਂ(ਸਾਹਬੀ ਦਾਸੀਕੇ)(ਅਮਨਪ੍ਰੀਤ ਸੋਨੂੰ, ਜਸਵੀਰ ਸਿੰਘ ਛੀਰਾ)

ਕਰੋਨਾ ਵਾਇਰਸ ਦੀ ਮਹਾਮਾਰੀ ਦੇ ਕਹਿਰ ਵਿੱਚ ਜਿੱਥੇ ਵੱਡੇ ਪੱਧਰ ਤੇ ਇਨਸਾਫ ਪਸੰਦ ਲੋਕ ਜਨਤਾ ਦੀ ਸਾਰ ਲੈਣ ਘਰ-ਘਰ ਪਹੁੰਚ ਕਰਕੇ ਲੋਕਾਂ ਦੀ ਸਾਰ ਲੈ ਰਹੇ ਹਨ।ਉਥੇ ਹੀ ਇਲਾਕਾ ਸ਼ਾਹਕੋਟ ਦੇ ਦਰਜਨਾਂ ਪਿੰਡਾਂ ਵਿੱਚ ਸਵ:ਸ੍ਰ.ਜਗੀਰ ਸਿੰਘ ਥਿੰਦ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੋਤਰੇ ਜੈਸਨਪ੍ਰੀਤ ਸਿੰਘ ਡਿੰਪਾ ਸਲੈਚਾ ਤੇ ਅਮਨਦੀਪ ਸਿੰਘ ਥਿੰਦ ਤੇ ਅਮਰਜੀਤ ਸਿੰਘ ਥਿੰਦ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਦਾ ਅਸਰ ਪੂਰੇ ਸੰਸਾਰ ਵਿੱਚ ਵੱਡੇ ਪੱਧਰ ਤੇ ਪੈਰ ਪਸਾਰ ਚੁੱਕੀ ਹੈ।ਜੋ ਕਿ ਰੁਕਣ ਦਾ ਨਾ ਨਹੀ ਲੈ ਰਹੀ।ਜਿਸ ਦੀ ਮਾਰ ਹੇਠ ਲੋਕ ਆਪਣੇ ਘਰਾਂ ਵਿੱਚ ਬੰਦ ਹੋਕੇ ਰਹਿ ਗਏ ਹਨ।ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਹਰ ਇੱਕ ਇਨਸਾਫ ਪਸੰਦ ਨਾਗਰਿਕ ਨੂੰ ਕਿ ਉਹ ਪਾਰਟੀ ਬਾਜੀਆਂ ਤੋਂ ਉਪਰ ਉਠ ਕੇ ਇਨਸਾਨੀਅਤ ਨੂੰ ਬਚਾਉਣ ਲਈ ਅਗੇ ਆਉਣ ਲੋਕਾਂ ਨੂੰ ਹੁਣ ਜਰੂਰਤ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਸਲੈਚਾ, ਕਿੱਲੀ, ਪਿਪਲੀ ਮਿਆਣੀ, ਮੂਲੇਵਾਲ ਅਰਾਈਆਂ, ਭੋਇੰਪੁਰ,ਥੰਮੂਵਾਲ,ਬਾਜਵਾ ਖੁਰਦ,ਲੋਹੀਆਂ ਖਾਸ ਦੇ ਪਿੰਡ ਦੁਮਾਣੇ, ਨਵਾਂ ਪਿੰਡ ਅਕਾਲੀਆਂ ਤੇ ਸ਼ਾਹਕੋਟ ਦੇ ਕੁੱਝ ਵਾਰਡਾਂ ਵਿੱਚ ਵੀ ਜਰੂਰਤ ਮੰਦ ਘਰਾਂ ਤੱਕ ਰਾਸਣ ਪਹੁੰਚਦਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਥਿੰਦ ਪਰਿਵਾਰ ਤੇ ਜੂਥ ਦੇ ਪ੍ਰਧਾਨ ਜੈਸ਼ਨਪ੍ਰੀਤ ਸਿੰਘ ਡਿੰਪਾ ਸਲੈਚਾ ਅਤੇ ਸਜਣ ਮਿਤਰਾਂ ਦੇ ਸਜੋਗ ਨਾਲ ਕੀਤਾ ਗਿਆ ਹੈ।ਜੋ ਕਿ ਖਾਸ ਤੌਰ ਤੇ ਵਿਧਵਾ ਮਹਿਲਾ ਜਿਨ੍ਹਾਂ ਨੂੰ ਖਾਸ ਜਰੂਰਤ ਹੈ ਉਨ੍ਹਾਂ ਤੱਕ ਪਹੁੰਚ ਕਰਕੇ ਹਰ ਵਿਵਸਥਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਜਰੂਰਤ ਮੰਦ ਪਰਿਵਾਰ ਨੂੰ ਰਾਸਣ ਦੀ ਜਰੂਰਤ ਹੋਵੇ ਉਹ ਇਸ ਵੀਰ ਜੈਸਨਪ੍ਰੀਤ ਸਿੰਘ ਡਿੰਪਾ ਸਲੈਚਾ ਨਾਲ ਸੰਪਰਕ ਕਰਨ 95016-31094 ਤੇ ਉਨ੍ਹਾਂ ਪਰਿਵਾਰਾਂ ਤੱਕ ਰਾਸਣ ਪਹੁੰਚਦਾ ਕੀਤਾ ਜਾਵੇਗਾ।ਇਸ ਮੌਕੇ ਸੰਦੀਪ ਸਿੰਘ ਲੋਹੀਆਂ ਖਾਸ,ਵਿਪਨ ਥੰਮੂਵਾਲ, ਮੰਗਾਂ ਸ਼ਾਹਕੋਟ, ਡੈਨੀ ਸ਼ਾਹਕੋਟ ਰਿਸ਼ੀ ਨਗਰ, ਸੰਨੀ ਥਿੰਦ ਸਲੈਚਾ, ਦੀਪੂ ਮੂਲੇਵਾਲ ਅਰਾਈਆਂ,ਸ਼ੇਰਾਂ ਸ਼ਾਹਕੋਟ, ਨਵੀ,ਵਿਜੈ ਨਵਾਂ ਪਿੰਡ ਅਕਾਲੀਆਂ,ਮਨਪ੍ਰੀਤ ਸਿੰਘ ਥਿੰਦ ਪਿਪਲੀ ਮਿਆਣੀ, ਦੇਵਰਾਜ ਲੋਹੀਆਂ ਆਦਿ ਜੂਥ ਮੈਂਬਰ ਹਾਜਰ ਸਨ।