ਜੇਲ੍ਹੀ ਡੱਕਣ ਤੇ ਡੰਡੇ ਦੇ ਜੋਰ ਉਪਰ ਲੋਕਾਂ ਦੀ ਆਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਨਾਂ ਕੀਤੀ ਜਾਵੇ:ਕਾਮਰੇਡ

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)ਲੋਕਡਾਊਨ ਦੋਰਾਨ ਗਰੀਬ ਲੋਕਾਂ ਰੇਹੜੀ ਫੜੀ ਵਾਲਿਆਂ ਛੋਟੇ ਦੁਕਾਨਦਾਰਾਂ, ਕਿਸਾਨਾਂ ਅਤੇ ਲੋਕ ਹਿੱਤਾਂ ਲਈ ਲੜਨ ਵਾਲੇ ਆਗੂਆਂ ਉਪਰ ਝੂਠੇ ਪਰਚੇ ਦਰਜ ਕਰਕੇ ਜੇਲੀ ਡੱਕਣ ਅਤੇ ਡੰਡੇ ਦੇ ਜ਼ੋਰ ਨਾਲ ਲੋਕ ਅਵਾਜ਼ ਨੂੰ ਦਬਾਉਣ ਅਤੇ ਹੋਰ ਲੋਕਲ ਮਸਲਿਆਂ ਨੂੰ ਲੈ ਕੇ ਸ਼ੋਸਲ ਡਿਸਟੈਂਸ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਦਿਆਂ 5 ਜੂਨ ਨੂੰ ਡੀ.ਐਸ.ਪੀ. ਦਫਤਰ ਸ਼ਾਹਕੋਟ ਮੂਹਰੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ ਸਬੰਧ ਵਿੱਚ ਅੱਜ ਸ਼ਾਹਕੋਟ ਵਿੱਚ ਭਾਰਤੀ ਕਮਿਊਨਿਸਟ ਪਾਰਟੀ(C P I) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (R M P I )ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਕਾਮਰੇਡ ਸੰਦੀਪ ਅਰੋੜਾ, ਕਾਮਰੇਡ ਸੁਨੀਲ ਕੁਮਾਰ,ਰਜਿੰਦਰ ਹੈਪੀ, ਨਰੇਸ਼ ਕੁਮਾਰ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਨਿਰਮਲ ਸਿੰਘ ਮਲਸੀਆਂ, ਕਾ. ਬਲਵਿੰਦਰ ਸਿੰਘ ਸਿੱਧੂ, ਕਾ. ਹਰਭਜਨ ਸਿੰਘ ਸ਼ਾਹਕੋਟ, ਕਾ. ਤਾਰਾ ਸਿੰਘ ਸ਼ਾਹਕੋਟ ਤੇ ਤਰਸੇਮ ਸਿੰਘ ਸ਼ਾਹਕੋਟ ਆਦਿ ਹਾਜ਼ਰ ਸਨ।