ਨੂਰਮਹਿਲ(ਸੋਨੂ ਬਹਾਦਰਪੁਰੀ)

ਸਾਡਾ ਦੇਸ਼ ਗੁਰੂਆਂ ਪੀਰਾਂ, ਸ਼ਹੀਦਾਂ ਦਾ ਦੇਸ਼ ਹੈ!ਭਾਰਤ ਦੇਸ਼ ਦੀ ਧਰਤੀ ਨੇ ਅਨੇਕਾਂ ਯੋਧੇ ,ਸੂਰਮੇ,ਪੈਦਾ ਕੀਤੇ ਹਨ!ਜਿਨ੍ਹਾਂ ਵਿੱਚੋਂ ਇਕ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦਾ ਨਾਮ ਬੜੇ ਹੀ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ !ਅੱਜ ਨੂਰਮਹਿਲ ਵਿਖੇ ਸ਼ਹੀਦ ਭਗਤ ਸਿੰਘ ਦੇ 113 ਜਨਮ ਦਿੱਨ ਦੀ ਖੁਸ਼ੀ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਐਸੋਸੀਏਸ਼ਨ (ਨੂਰਮਹਿਲ) ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਰਕਾਰੀ ਹੋਸਪੀਟਲ ਨੂਰਮਹਿਲ ਅਤੇ ਨਕੋਦਰ ਰੋਡ ਤੇ ਫਰੂਟ ਵੰਡੇ ਗਏ!ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਅੱਗੇ ਸਾਰੇ ਹੀ ਮੈਂਬਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਦਿਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਇਸ ਮੌਕੇ ਸਾਰੇ ਹੀ ਪੱਤਰਕਾਰ ਭਾਈਚਾਰੇ ਨੇ ਇਕ ਦੁੱਜੇ ਨੂੰ ਮੁਬਾਰਕਬਾਦ ਦਿੱਤੀ ਅਤੇ ਸਾਫ ਸੁਥਰੀ ਪੱਤਰਕਾਰੀ ਕਰਨ ਦਾ ਪ੍ਰਣ ਲਿਆ!ਅੱਜ ਸਾਨੂੰ ਵੀ ਸ਼ਹੀਦਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਹੈ !ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ!ਇਸ ਮੌਕੇ ਤੇ ਮਜ਼ੂਦ ਸ਼ਨ ਬਾਲ ਕ੍ਰਿਸ਼ਨ ਬਾਲੀ (ਚੇਅਰਮੈਨ)ਗੁਰਪ੍ਰੀਤ ਰੰਧਾਵਾ (ਪ੍ਰਧਾਨ,) ਰਾਜ ਬਹਾਦੁਰ ਸੰਧੀਰ (ਓਪ ਚੇਅਰਮੈਨ) ਅਵਤਾਰ ਚੰਦ (ਓਪ ਪ੍ਰਧਾਨ)ਸੋਨੂ ਬਹਾਦਰਪੁਰੀ(ਕੈਸ਼ੀਅਰ) ਭੁਪਿੰਦਰ ਕੁਮਾਰ ( ਜਨਰਲ਼ ਸੈਕਟ੍ਰੀ) ਗੁਰਦੀਪ ਸਿੰਘ ਤੱਗੜ (ਕੇ 9 ਨਿਊਜ਼ ) ਰਵੀ ਵਰਮਾ ,ਕਸ਼ਮੀਰ ਸਿੰਘ ,ਰਾਜੀਵ ਜੋਸ਼ੀ ,ਬਲਵੀਰ ਉੱਪਲ, ਜਸਵੀਰ ਸਿੰਘ,ਰੁਪਿੰਦਰ ਕੌਰ,ਵਰਿੰਦਰ ਸ਼ਰਮਾ,ਅਸ਼ੋਕ ਲਾਲ ਤਰਨਵੀਰ ਸਿੰਘ ਤੱਗੜ ਆਦਿ ਸਮੂਹ ਪੱਤਰਕਾਰ ਭਾਈਚਾਰਾ ਮਜ਼ੂਦ ਸੀ!