-ਤਿੰਨ ਵਾਰਡਾਂ ਵਿਚ 1 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਕੰਮ ਸ਼ੁਰੂ,ਧਾਲੀਵਾਲ ਨੇ ਵਾਰਡ ਨੰਬਰ 1,2,4 ਵਿਚ ਕੀਤੇ ਉਦਘਾਟਨ
ਫਗਵਾੜਾ ( ਡਾ ਰਮਨ ) ਜਦ ਤੋਂ ਫਗਵਾੜਾ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਕਾਰਜਕਾਲ ਸ਼ੁਰੂ ਹੋਇਆ ਹੈ,ਸ਼ਹਿਰ ਵਿਚ ਵਿਕਾਸ ਦੀ ਹਨੇਰੀ ਆਈ ਹੋਈ ਹੈ ਸ਼ਹਿਰ ਅਤੇ ਪਿੰਡਾ ਵਿਚ ਸੜਕਾਂ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਫਗਵਾੜਾ ਵਿਚ ਅੱਜ ਵਾਰਡ ਨੰਬਰ 1,2,4 ਵਿਚ 1 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਦੋਬਾਰਾ ਬਣਾਏ ਜਾਣ ਦਾ ਕੰਮ ਸ਼ੁਰੂ ਕੀਤਾ ਗਿਆ
ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਅੱਜ ਇਨਾਂ ਸੜਕਾਂ ਦੇ ਕੰਮ ਦਾ ਉਦਘਾਟਨ ਕੀਤਾ ਇਸ ਮੌਕੇ ਉਨਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕੰਮ ਬੜੀ ਤੇਜ਼ੀ ਨਾਲ ਚੱਲ ਰਹੇ ਹਨ ਪਹਿਲਾਂ ਸ਼ਹਿਰ ਦੀਆਂ ਸੜਕਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਜੋ ਨਵੇਂ ਇਲਾਕੇ ਨਗਰ ਨਿਗਮ ਦੀ ਹੱਦ ਵਿਚ ਸ਼ਾਮਲ ਕੀਤੇ ਗਏ ਸਨ, ਬੇਹੱਦ ਖਸਤਾ ਹਾਲਤ ਵਿਚ ਸਨ ਲੋਕ ਨਰਕ ਤੋਂ ਬਦਤਰ ਜ਼ਿੰਦਗੀ ਜੀਉਣ ਲਈ ਮਜਬੂਰ ਸਨ ਵੱਡੇ ਵੱਡੇ ਵਿਕਾਸ ਦੀਆ ਗੱਲਾ ਕਰਨ ਵਾਲੇ ਅਤੇ 500 ਕਰੋੜ ਰੁਪਏ ਖ਼ਰਚਣ ਦਾ ਦਾਅਵਾ ਕਰਨ ਵਾਲੇ ਪਤਾ ਨਹੀਂ ਕਿਉਂ ਸ਼ਹਿਰ ਨੂੰ ਸਾਫ਼ ਸੁਥਰੀਆਂ ਸੜਕਾਂ ਹੀ ਨਹੀਂ ਦੇ ਸਕੇ ਉਨਾਂ ਕਿਹਾ ਕਿ ਥੋੜੇ ਸਮੇਂ ਵਿਚ ਲੋਕਾਂ ਨੇ ਉਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਉਨਾਂ ਤੇ ਵਿਸ਼ਵਾਸ ਅਤੇ ਭਰੋਸਾ ਪ੍ਰਗਟਾਇਆ ਹੈ ਉਹ ਸਿਆਸਤ ਵਿਚ ਸੇਵਾ ਲਈ ਆਏ ਹਨ,ਹਲਕੇ ਨੂੰ ਆਦਰਸ਼ ਬਣਾਉਣ ਦਾ ਰੋਡਮੈਪ ਲੈ ਕੇ ਲੋਕਾਂ ਵਿਚ ਗਏ ਉਨਾਂ ਕਿਹਾ ਕਿ ਸ਼ਹਿਰ ਅਤੇ ਪਿੰਡਾ ਦੀਆਂ ਸੜਕਾਂ ਦਾ ਹਾਲਤ ਸੁਧਾਰਨੀ ਉਨਾਂ ਦੀ ਜ਼ਿੰਮੇਵਾਰੀ ਹੈ ਅਤੇ ਇੱਕ ਆਦਰਸ਼ ਹਲਕਾ ਬਣਾਉਣ ਲਈ ਸੜਕਾਂ ਦਾ ਚਾਕ ਚੌ ਬੰਦ ਹੋਣਾ ਲਾਜ਼ਮੀ ਹੈ ਇਸ ਲਈ ਉਹ ਇਸ ਵੱਲ ਖ਼ਾਸ ਧਿਆਨ ਦੇ ਰਹੇ ਸਨ ਉਨਾਂ ਕਿਹਾ ਕਿ ਨਿਗਮ ਚੋਣਾ ਵਿਚ ਹੀ ਲੋਕਾਂ ਨੇ ਦਸ ਦੇਣਾ ਕਿ ਪੰਜ ਸਾਲਾ ਵਿਚ ਖ਼ਰਚੇ 500 ਕਰੋੜ ਦਾ ਵਿਕਾਸ ਨਜ਼ਰ ਆਇਆ ਜਾਂ ਕੁੱਝ ਕੁ ਸਮੇਂ ਵਿਚ ਕੁੱਝ ਕੁ ਕਰੋੜ ਰੁਪਏ ਦਾ ਵਿਕਾਸ ਨਜ਼ਰ ਆਇਆ ਵਿਰੋਧੀ ਨਗਰ ਨਿਗਮ ਤੇ ਕਬਜ਼ੇ ਦਾ ਸੁਫ਼ਨਾ ਲੈਣਾ ਛੱਡ ਦੇਣ ਨਿਗਮ ਚੋਣਾ ਵਿਚ ਕਾਂਗਰਸ ਵਿਕਾਸ ਕੰਮਾਂ ਦਾ ਮੁੱਦਾ ਲੈ ਕੇ ਲੋਕਾਂ ਵਿਚ ਜਾਵੇਗੀ ਇਸ ਮੌਕੇ ਵਾਰਡ ਨੰਬਰ 1 ਤੋ ਸੀਤਾ ਦੇਵੀ,ਵਾਰਡ ਨੂੰ 2 ਤੋਂ ਪਦਮ ਦੇਵ ਸੁਧੀਰ ਅਤੇ ਵਾਰਡ ਨੰਬਰ 4 ਤੋਂ ਦਰਸ਼ਨ ਲਾਲ ਧਰਮਸ਼ੋਤ ਨੇ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਾਰਡਾਂ ਵਿਚ ਕੀਤੇ ਜਾ ਰਹੇ ਵਿਕਾਸ ਕੰਮਾਂ ਲਈ ਧੰਨਵਾਦ ਕੀਤਾ ਉਨਾਂ ਕਿਹਾ ਪਹਿਲਾਂ ਨਿਗਮ ਤੇ ਕਾਬਜ਼ ਭਾਜਪਾ ਨੇ ਉਨਾਂ ਦੇ ਵਾਰਡ ਦੀ ਅਣਦੇਖੀ ਕੀਤੀ ਪਰ ਸ.ਧਾਲੀਵਾਲ ਦੇ ਆਉਣ ਤੋਂ ਬਾਅਦ ਵਿਕਾਸ ਕੰਮ ਬੜੀ ਤੇਜ਼ੀ ਨਾਲ ਹੋ ਰਹੇ ਹਨ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ, ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਕਿਸ਼ੋਰ ਚਾਹਲ, ਕੁਲਦੀਪ ਸਿੰਘ ਕੇ.ਕੇ. ਸ਼ਰਮਾ, ਸਾਬਕਾ ਕੌਂਸਲਰ ਬੰਟੀ ਵਾਲੀਆ,ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਜਗਜੀਤ ਬਿੱਟੂ, ਅਵਿਨਾਸ਼ ਗੁਪਤਾ, ਯੂਥ ਕਾਂਗਰਸ ਦੇ ਪ੍ਰਧਾਨ ਕਰਮਬੀਰ ਸਿੰਘ ਕੰਮਾਂ,ਮਹਿੰਦਰ ਜੈਨ, ਅਸ਼ੋਕ ਕੁਮਾਰ, ਅਰਜੁਨ ਸੁਧੀਰ,ਬੌਬੀ ਵੋਹਰਾ ਆਦਿ ਸਮੇਤ ਇਲਾਕਾ ਵਾਸੀ ਮੌਜੂਦ ਸਨ