ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸ਼ੀਰਾ ਅਮਨਪ੍ਰੀਤ ਸੋਨੂੰ)
ਸ਼ਾਹਕੋਟ/ਮਲਸੀਆਂ:ਪੰਜਾਬ ਸਰਕਾਰ ਵੱਲੋਂ ਦੋ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਤੇ ਮੈਡੀਕਲ ਸਟੋਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਨੀਵਾਰ ਨੂੰ ਸ਼ਾਮ ਪੰਜ ਵਜੇ ਤੋਂ ਬਾਅਦ ਹੀ ਦੁਕਾਨਾਂ ਬੰਦ ਰਹਿਣਗੀਆਂ, ਭਾਵ ਕਿ ਸ਼ਨੀਵਾਰ ਸ਼ਾਮ 5 ਵਜੇ ਤੋਂ ਐਤਵਾਰ ਪੂਰਾ ਦਿਨ ਮੁਕੰਮਲ ਬੰਦ ਰਹੇਗਾ। ਉਥੇ ਹੀ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਜ਼ਿਲ੍ਹੇ ਦੇ ਅੰਦਰ ਆਵਾਜਾਈ ਲਈ ਈ-ਪਾਸ ਜ਼ਰੂਰੀ ਹੋਵੇਗਾ। ਰੈਸਟੋਰੈਂਟ ਹਫਤੇ ਦੇ ਸੱਤੋਂ ਦਿਨ ਖੁੱਲ੍ਹਣਗੇ, ਹਾਲਾਂਕਿ ਉੱਥੇ ਹੋਮ ਡਲਿਵਰੀ ਹੀ ਹੋ ਸਕੇਗੀ। ਇਸ ਦੌਰਾਨ ਮੈਡੀਕਲ ਐਮਰਜੈਂਸੀ ਵਾਲੇ ਨੂੰ ਪਾਸ ਦੀ ਲੋੜ ਨਹੀਂ ਹੋਵੇਗੀ।