ਫਗਵਾੜਾ (ਡਾ ਰਮਨ ) ਦਲਿਤ ਵਾਲਮੀਕਿ ਮਜਹਬੀ ਸਿੱਖ ਸੰਘਰਸ਼ ਕਮੇਟੀ ਵਲੋਂ ਯੂ.ਪੀ. ਦੇ ਹਾਥਰਸ ਵਿਖੇ 19 ਸਾਲ ਦੀ ਲੜਕੀ ਨਾਲ ਵਾਪਰੇ ਜਬਰ ਜੁਲਮ ਦੇ ਵਿਰੋਧ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਨੂੰ ਲੈ ਕੇ ਸ਼ਨੀਵਾਰ 10 ਅਕਤੂਬਰ ਨੂੰ ਕੀਤੇ ਪੰਜਾਬ ਬੰਦ ਦੇ ਐਲਾਨ ਦਾ ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਪੁਰਜੋਰ ਸਮਰਥਨ ਕਰਦਾ ਹੈ। ਇਹ ਗੱਲ ਅੱਜ ਇੱਥੇ ਸ੍ਰੋਅਦ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਘਟਨਾ ਦੀ ਸਖਤ ਸ਼ਬਦਾ ਵਿਚ ਨਿੰਦਾ ਕਰਦੇ ਹੋਏ ਕਹੀ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਔਰਤਾਂ ਅਤੇ ਬੱਚੀਆਂ ਦੀ ਇੱਜਤ ਅਤੇ ਜਾਨ ਸੁਰੱਖਿਅਤ ਨਹੀਂ ਹੈ। ਯੂਪੀ ਦੀ ਗੱਦੀ ਉਪਰ ਇਕ ਧਾਰਮਿਕ ਆਗੂ ਦੇ ਵਿਰਾਜਮਾਨ ਹੋਣ ਨਾਲ ਜਨਤਾ ਵਿਚ ਇਹ ਵਿਸ਼ਵਾਸ ਬਣਿਆ ਸੀ ਕਿ ਉਹ ਹਰ ਕਿਸੇ ਨਾਲ ਪੂਰਨ ਨਿਆ ਕਰੇਗਾ ਲੇਕਿਨ ਹਕੀਕਤ ਵਿਚ ਅਜਿਹਾ ਨਹੀਂ ਹੋਇਆ। ਲੋਕਾਂ ਦਾ ਭਰੋਸਾ ਯੋਗੀ ਸਰਕਾਰ ਤੋਂ ਉਠ ਗਿਆ ਹੈ। ਜਿਸ ਤਰ•ਾਂ ਦਾ ਸਲੂਕ ਮਨੀਸ਼ਾ ਦੇ ਪਰਿਵਾਰ ਨਾਲ ਹੋਇਆ ਹੈ ਉਹ ਨਿੰਦਣਯੋਗ ਅਤੇ ਯੋਗੀ ਸਰਕਾਰ ਦੀ ਕਾਰਜਸ਼ੈਲੀ ਪ੍ਰਤੀ ਸਵਾਲ ਪੈਦਾ ਕਰਦਾ ਹੈ। ਮੁੱਖ ਮੰਤਰੀ ਯੋਗੀ ਅਦਿਤਯਾਨਾਥ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਉਕਤ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੇਣ ਦੀ ਵੀ ਹਮਾਇਤ ਕੀਤੀ ਹੈ। ਇਸ ਮੌਕੇ ਮੋਹਨ ਸਿੰਘ ਵਾਹਦ, ਗੁਰਵਿੰਦਰ ਸਿੰਘ ਆਜਾਦ, ਸਰਬਜੀਤ ਕੌਰ, ਬਲਵੀਰ ਚੰਦ, ਆਜਾਦ ਸਿੰਘ, ਚਮਨ ਲਾਲ, ਕੁਲਦੀਪ ਕੁਮਾਰ, ਬਹਾਦੁਰ ਸਿੰਘ, ਗੁਰਮੁਖ ਸਿੰਘ ਚਾਨਾ ਆਦਿ ਹਾਜਰ ਸਨ।