ਫਗਵਾੜਾ : (ਅਜੈ ਕੋਛੜ)ਤਕਰੀਬਨ ਡੇਢ ਮਹੀਨਾ ਬੀਤ ਜਾਣ ਬਾਅਦ ਵੀ ਫਗਵਾੜਾ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਕਾਮਜਾਬੀ ਨਾਂ ਕਾਰਣ ਪੁਲਿਸ ਤੇ ਲਗ ਰਿਹਾ ਸਵਾਲੀਆ ਨਿਸ਼ਾਨ !
ਮਾਮਲਾ ਹੈ ਤਕਰੀਬਨ ਡੇਢ ਮਹੀਨੇ ਪਹਿਲਾਂ ਫਗਵਾੜਾ ਪੁਲਿਸ ਵਲੋਂ ਇੱਕ ਮੁਖਬਿਰ ਦੇ ਦੱਸਣ ਤੇ ਡਿਪਟੀ ਮਨਜੀਤ ਸਿੰਘ ਅਤੇ ਐੱਸ ਐੱਚ ਓ ਵਿਜੈ ਕੰਵਰ ਆਪਣੀ ਪੂਰੀ ਪੁਲਿਸ ਟੀਮ ਨੂੰ ਨਾਲ ਲੈਕੇ ਫਗਵਾੜਾ ਦੇ ਮੁਹੱਲਾ ਕੌਲਸਰ ਵਿਖੇ ਬੰਦ ਪਈ ਕੋਠੀ ਵਿੱਚੋ 197 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਪ੍ਰੈਸ ਕਾਨਫਰੰਸ ਕਰ ਪੰਜਾਬ ਪੁਲਿਸ ਦੀ ਬੱਲੇ ਬੱਲੇ ਖੂਬ ਕਰਵਾਈ ਸੀ ਪਰ ਉੱਥੇ ਹੀ ਡੇਢ ਮਹੀਨਾ ਬੀਤ ਜਾਣ ਤੱਕ ਨਾ ਤਾਂ ਹਜੇ ਉਸ ਮੁਹੱਲਾ ਕੋਲਸਰ ਵਿਚ ਬਣੀ ਬੰਦ ਕੋਠੀ ਦੇ ਮਾਲਿਕ ਅਤੇ ਨਾ ਹੀ ਵੱਡੇ ਤੌਰ ਤੇ ਕੰਮ ਕਰ ਰਹੇ ਨਜਾਇਜ਼ ਸ਼ਰਾਬ ਦੇ ਤਸਕਰਾਂ ਨੂੰ ਪੁਲਿਸ ਵਲੋ ਕੋਈ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤਾ ਗਿਆ
ਕਿਉ ਕਿ ਉਹ ਕੋਈ ਆਮ ਇਨਸਾਨ ਨਹੀਂ ਬਲਕਿ ਫਗਵਾੜੇ ਦੀ ਵੱਡੀ ਰਾਜਨੀਤਿਕ ਪਾਰਟੀ ਨੇਤਾ ਦੇ ਬਹੁਤ ਹੀ ਖ਼ਾਸਮ ਖਾਸ ਅਤੇ ਆਪਣੀ ਪਾਰਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ।

ਆਮ ਦੇਖਿਆ ਗਿਆ ਹੈ ਜਦੋਂ ਇਕ ਆਮ ਇਨਸਾਨ ਨਸ਼ੇ ਦੇ ਮਾਮਲੇ ਵਿਚ ਨਾਮਜਦ ਕੀਤਾ ਜਾਂਦਾ ਹੈ ਤਾਂ ਪੰਜਾਬ ਪੁਲਿਸ ਦੇ ਅਧਿਕਾਰੀਆ ਵਲੋ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਥਾਣੇ ਲਿਆ ਕੇ ਚੰਗੀ ਤਰ੍ਹਾਂ ਪੁੱਛ ਗਿੱਛ ਕਰ ਉਨ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਅਪਣਾ ਮੁਜਰਿਮ ਪੇਸ਼ ਕਰਵਾਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ।
ਉੱਥੇ ਹੀ ਜਦੋਂ ਕੋਈ ਵੱਡੇ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਨਸ਼ੇ ਦੇ ਕਾਰੋਬਾਰ ਵਿੱਚ ਨਾਮਜਦ ਕਿਤੇ ਜਾਂਦੇ ਹਨ ਤਾਂ ਉੱਥੇ ਪੰਜਾਬ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਲਈ ਪਾਰਟੀ ਦੇ ਲੀਡਰਾਂ ਵਲੋ ਰੋਕ ਲਗਾ ਦਿੱਤੀ ਜਾਂਦੀ ਹੈ । ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪੰਜਾਬ ਪੁਲਿਸ ਆਮ ਇਨਸਾਨਾਂ ਲਈ ਨਹੀਂ ਬਲਕਿ ਵੱਡੇ ਲੀਡਰਾਂ ਅਤੇ ਨਸ਼ੇ ਦੇ ਤਸਕਰਾਂ ਨਾਲ ਪੂਰੀ ਤਰ੍ਹਾਂ ਮਿਲੀ ਭੁਗਤ ਨਾਲ ਆਪਣਾ ਮਹਿਕਮਾਂ ਨੂੰ ਬਦਨਾਮ ਕਰਦੀ ਨਜਰ ਆਉਂਦੀ ਹੈ ।
ਜਦੋਂ ਤਕਰੀਬਨ ਇਕ ਮਹੀਨਾ ਪਹਿਲਾਂ ਸਾਡੇ ਪੱਤਰਕਾਰਾਂ ਨੇ ਫਗਵਾੜਾ ਦੇ ਐੱਸ ਐੱਚ ਓ ਵਿਜੈ ਕੰਵਰ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ *197* ਪੇਟੀਆਂ ਨਾਜਾਇਜ਼ ਸ਼ਰਾਬ ਦੇ ਤਸਕਰਾਂ ਦੇ ਨਾਮ ਨਾਮਜਦ ਕਿਤੇ ਹਨ ਪਰ ਅਸੀਂ ਮੀਡੀਆ ਨੂੰ ਹਜੇ ਦੱਸ ਨਹੀਂ ਸਕਦੇ । ਅਤੇ ਜਲਦੀ ਹੀ ਇਹਨਾਂ ਦੋਸ਼ੀਆ ਨੂੰ ਮੀਡੀਆ ਅੱਗੇ ਪੇਸ਼ ਕਰ ਪ੍ਰੈਸ ਕਾਨਫਰੰਸ ਕਰਾਂਗੇ
ਪਰ ਹੁਣ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਹਜੇ ਉਨ੍ਹਾਂ ਦੋਸ਼ੀਆ ਨੂੰ ਗਿਰਫ਼ਤਾਰ ਨਾ ਕਰ ਪੰਜਾਬ ਪੁਲਿਸ ਤੇ ਬਹੂਤ ਹੀ ਵੱਡਾ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ
ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵਲੋ ਇਹਨਾਂ *197* ਪੇਟੀਆਂ ਨਜਾਇਜ ਸ਼ਰਾਬ ਦੇ ਤਸਕਰਾਂ ਨੂੰ ਫੜਨ ਵਿੱਚ ਕਦੋਂ ਕਾਮਯਾਬ ਹੁੰਦੀ ਹੈ ।