ਫਗਵਾੜਾ(ਡਾ ਰਮਨ )

ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਮਗਨਰੇਗਾ ਦੇ ਨਵੇਂ ਨਿਯੁਕਤ ਹੋਏ ਏ.ਪੀ.ਓ. ਚਰਨਜੀਤ ਸਿੰਘ ਨਾਲ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਜਿੱਥੇ ਏ.ਪੀ.ਓ. ਚਰਨਜੀਤ ਸਿੰਘ ਨੂੰ ਫਗਵਾੜਾ ਵਿਖੇ ਨਿਯੁਕਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਹਰ ਤਰ•ਾਂ ਦਾ ਸਹਿਯੋਗ ਕਰਨ ਦੀ ਗਲ ਕਹੀ ਉੱਥੇ ਹੀ ਆਪੋ ਆਪਣੇ ਪਿੰਡਾਂ ਦੀਆਂ ਅਧੂਰੇ ਵਿਕਾਸ ਸਬੰਧੀ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ। ਏ.ਪੀ.ਓ. ਚਰਨਜੀਤ ਸਿੰਘ ਨੇ ਕਿਹਾ ਕਿ ਮਗਨਰੇਗਾ ਅਧੀਨ ਪਿੰਡਾਂ ਦਾ ਵਿਕਾਸ ਕਰਵਾਉਣਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ। ਉਹਨਾਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਵਿਕਾਸ ਸਬੰਧੀ ਕਿਸੇ ਵੀ ਸਮੱਸਿਆ ਬਾਰੇ ਉਹਨਾਂ ਨੂੰ ਦਫਤਰ ਵਿਖੇ ਵਰਕਿੰਗ ਸਮੇਂ ਦੌਰਾਨ ਮਿਲ ਸਕਦੇ ਹਨ। ਇਸ ਮੌਕੇ ਸਰਪੰਚ ਅੰਮ੍ਰਿਤਪਾਲ ਸਿੰਘ ਰਵੀ ਰਾਵਲਪਿੰਡੀ, ਰਾਮਪਾਲ ਸਰਪੰਚ ਸਾਹਨੀ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਗੁਲਜਾਰ ਸਿੰਘ ਸਰਪੰਚ ਅਕਾਲਗੜ•, ਸਰਪੰਚ ਨਿਰਮਲਜੀਤ, ਕਸ਼ਮੀਰ ਕੌਰ, ਜੋਗਿੰਦਰ ਕੌਰ, ਹਰਦੀਪ ਸਿੰਘ, ਸਰਪੰਚ ਸਤਪਾਲ ਤੋਂ ਇਲਾਵਾ ਪੰਚਾਇਤ ਸਕੱਤਰ ਸੁਲੱਖਣ ਸਿੰਘ, ਗੁਰਮੇਲ ਸਿੰਘ, ਲੇਖਾਕਾਰ ਹੇਮਰਾਜ, ਕੁਲਵਿੰਦਰ ਕੁਮਾਰ, ਮਨਜੀਤ ਕੌਰ, ਰਣਜੀਤ ਸਿੰਘ ਜੀਤਾ ਆਦਿ ਵੀ ਹਾਜਰ ਸਨ।