ਫਗਵਾੜਾ 29 ਜੁਲਾਈ ( ਅਜੈ ਕੋਛੜ ) ਫਗਵਾੜਾ ਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡਾ: ਹਰਸ਼ਵਰਧਨ ਕੇਂਦਰੀ ਸਿਹਤ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਐਸ.ਡੀ.ਐਮ ਫਗਵਾੜਾ ਰਾਹੀਂ ਭੇਜ ਕੇ ਮੰਗ ਕੀਤੀ ਗਈ ਹੈ ਕਿ ਦੁਆਬੇ ਦੀ ਧਰਤੀ ‘ਤੇ ਸਥਾਪਿਤ ਹੋਣ ਵਾਲਾ ਏਮਜ਼ ਹਸਪਤਾਲ ਫਗਵਾੜਾ ਵਿਖੇ ਖੋਲਿਆ ਜਾਵੇ। ਇਹਨਾ ਸੰਸਥਾਵਾਂ, ਜਿਹਨਾ ਵਿੱਚ ਸਰਬ ਨੌਜਵਾਨ ਸਭਾ, ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਲਾਇੰਜ ਕਲੱਬ ਫਗਵਾੜਾ ਸਰਵਿਸ, ਸੀਨੀਅਰ ਸਿਟੀਜਨ ਕੌਂਸਲ, ਰੋਟਰੀ ਕਲੱਬ ਫਗਵਾੜਾ, ਦੁਆਬਾ ਸਾਹਿਤ ਅਤੇ ਕਲਾ ਅਕਾਦਮੀ, ਨੀਮਾਂ ਆਦਿ ਸ਼ਾਮਲ ਹਨ, ਦੇ ਨੁਮਾਇੰਦਿਆਂ ਨੇ ਕਿਹਾ ਕਿ ਫਗਵਾੜਾ ਦੁਆਬੇ ਦਾ ਦਿਲ ਹੈ। ਇਸਦੇ ਨਾਲ ਨਵਾਂ ਸ਼ਹਿਰ ਜਲੰਧਰ ਜ਼ਿਲੇ ਤਾਂ ਲੱਗਦੇ ਹੀ ਹਨ, ਕਪੂਰਥਲਾ ਜ਼ਿਲੇ ਦਾ ਵੀ ਵਿਸ਼ੇਸ਼ ਅੰਗ ਹੈ। ਇਥੇ ਕਾਰਪੋਰੇਸ਼ਨ ਬਣੀ ਹੋਈ ਹੈ। ਇਹ ਸ਼ਹਿਰ ਜਿਥੇ ਇੰਡਸਟਰੀਅਲ ਹੱਬ ਹੈ, ਉਥੇ ਵਿਦਿਅਕ ਹੱਬ ਵੀ ਹੈ। ਸੁਖਜੀਤ ਸਟਾਰਚ ਮਿੱਲ, ਜੇਸੀਟੀ ਮਿੱਲ, ਸ਼ੁਗਰ ਮਿੱਲ ਤੋਂ ਬਿਨ•ਾਂ ਇਥੇ ਲਵਲੀ ਯੂਨੀਵਰਸਿਟੀ ਅਤੇ ਜੀ ਐਨ ਏ ਯੂਨੀਵਰਸਿਟੀ ਹੈ ਅਤੇ ਦੋ ਦਰਜ਼ਨ ਤੋਂ ਵੱਧ ਹੋਰ ਵਿਦਿਅਕ ਅਦਾਰੇ ਵੀ ਹਨ, ਜਿਥੇ ਹਜ਼ਾਰਾਂ ਦੀ ਗਿਣਤੀ ‘ਚੋਂ ਦੇਸ਼ ਅਤੇ ਵਿਦੇਸ਼ ਤੋਂ ਵਿਦਿਆਰਥੀ ਆ ਕੇ ਪੜ•ਦੇ ਹਨ। ਵਰਨਣਯੋਗ ਹੈ ਕਿ ਫਗਵਾੜਾ ਵਿੱਚ ਕੋਈ ਵੀ ਸਰਕਾਰੀ, ਗੈਰ-ਸਰਕਾਰੀ ਸਪੈਸ਼ਲਿਟੀ ਹਸਪਤਾਲ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਲੁਧਿਆਣਾ ਜਾਂ ਚੰਡੀਗੜ• ਇਲਾਜ ਲਈ ਜਾਣਾ ਪੈਂਦਾ ਹੈ। ਜਿਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਫਗਵਾੜਾ ਵਿਖੇ ‘ਏਮਜ਼’ ਬਣਾਇਆ ਜਾਵੇ, ਕਿਉਂਕਿ ਫਗਵਾੜਾ ਤਿੰਨ ਜਿਲਿਆਂ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਇਸ ਇਲਾਕੇ ਦੇ ਬਹੁਤ ਸਾਰੇਲੋਕ ਵਿਦੇਸ਼ ਗਏ ਹੋਏ ਹਨ ਜੋ ਵਿਦੇਸ਼ਾਂ ਵਿਚ ਮਹਿੰਗਾ ਇਲਾਜ ਹੋਣ ਕਰਕੇ ਹਰ ਸਾਲ ਆਪਣੇ ਇਲਾਜ ਲਈ ਵਤਨ ਪਰਤਦੇ ਹਨ ਜਿਹਨਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਇਹ ਸੁਵਿਧਾ ਮਿਲਣ ਨਾਲ ਸਮੁੱਚੇ ਦੁਆਬੇ ਨੂੰ ਵੱਡਾ ਲਾਭ ਹੋਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਸਾਰੀਆਂ ਪਾਰਟੀਆਂ ਦੇ ਸਥਾਨਕ ਇੰਚਾਰਜਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਮਿਲਕੇ ਇਹ ਮੰਗ ਪੱਤਰ ਦੇਣਗੇ ਤਾਂ ਜੋ ਉਹ ਵੀ ਸਰਕਾਰ ਨੂੰ ਇਸ ਸਬੰਧੀ ਅਪੀਲ ਕਰਨ। ਮੰਗ ਪੱਤਰ ਦੇਣ ਵਾਲਿਆਂ ਵਿੱਚ ਪ੍ਰਸਿੱਧ ਚਿੰਤਕ ਐਡਵੋਕੇਟ ਐਸ.ਐਲ.ਵਿਰਦੀ ਐਡਵੋਕੇਟ, ਪ੍ਰਸਿੱਧ ਲੇਖਕ ਗੁਰਮੀਤ ਸਿੰਘ ਪਲਾਹੀ, ਡਾ: ਜਵਾਹਰ ਧੀਰ, ਰਮੇਸ਼ ਧੀਮਾਨ, ਅਸ਼ੋਕ ਮਹਿਰਾ, ਸਰਪੰਚ ਗੁਰਪਾਲ ਸਿੰਘ, ਸੁਰਿੰਦਰ ਸਿੰਘ ਕੰਬੋਜ, ਸੁਖਵਿੰਦਰ ਸਿੰਘ ਪ੍ਰਧਾਨ, ਰਵਿੰਦਰ ਚੋਟ, ਬਲਜਿੰਦਰ ਸਿੰਘ ਸਰਪੰਚ, ਸੁਨੀਲ ਬੇਦੀ, ਗੁਰਮੀਤ ਸਿੰਘ ਬੇਦੀ, ਹਰਵਿੰਦਰ ਸੈਣੀ, ਰਣਜੀਤ ਮਲ•ੱਣ, ਸੰਦੀਪ ਗਿੱਲ, ਅਸ਼ੋਕ ਗੁਪਤਾ, ਕ੍ਰਿਸ਼ਨ ਕੁਮਾਰ, ਉਂਕਾਰ ਜਗਦੇਵ ਆਦਿ ਸ਼ਾਮਲ ਸਨ।
ਤਸਵੀਰ ਸਮੇਤ।