ਫਗਵਾੜਾ (ਡਾ ਰਮਨ )

ਉਪ ਮੰਡਲ ਮੈਜਿਸਟਰੇਟ ਫਗਵਾੜਾ ਸ੍ਰੀ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਜਿਹੜੇ ਨੌਜਵਾਨ ਜਨਵਰੀ 2020 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਗਏ ਹਨ ਅਤੇ ਉਨਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਜਾਂ ਕਿਸੇ ਵੋਟਰ ਨੇ ਵੋਟ ਕਟਵਾਉਣੀ ਜਾਂ ਦਰੁਸਤ ਕਰਵਾਉਣੀ ਹੈ , ਉਹ ਉਪ ਮੰਡਲ ਮੈਜਿਸਟਰੇਟ ਦਫ਼ਤਰ ਫਗਵਾੜਾ ਜਾਂ ਅਪਣੇ ਖੇਤਰ ਦੇ ਬੂਥ ਲੈਵਲ ਅਫ਼ਸਰ ਜਾਂ ਆਨ ਲਾਈਨ ਵਿਧੀ ਰਾਹੀਂ ਐਪ ਵ. ਐਸ. ਪੀ. ਪੋਰਟਲ ‘ਤੇ ਆਪਣੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾ ਸਕਦੇ ਹਨ।

ਉਪ ਮੰਡਲ ਮੈਜਿਸਟਰੇਟ ਫਗਵਾੜਾ ਨੇ ਦੱਸਿਆ ਕਿ ਨਵੀਂ ਵੋਟ ਲਈ ਫਾਰਮ ਨੰ : 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦੀ ਦਰੁਸਤੀ ਲਈ ਫਾਰਮ ਨੰਬਰ 8 ਅਤੇ ਬੂਥ ਨੰਬਰ ਜਾਂ ਰਿਹਾਇਸ਼ ਦੀ ਤਬਦੀਲੀ ਕਰਵਾਉਣ ਲਈ ਫਾਰਮ ਨੰਬਰ 8 À ਭਰਿਆ ਜਾ ਸਕਦਾ ਹੈ। ਉਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰੀ ਸੂਚੀ ਵਿੱਚ ਨਾਂਅ ਦਰਜ ਕਰਵਾਉਣ ਲਈ ਉਨਾਂ ਦੇ ਦਫ਼ਤਰ ਜਾਂ ਅਪਣੇ ਏਰੀਏ ਦੇ ਬੂਥ ਲੈਵਲ ਅਫ਼ਸਰ ਨਾਲ ਤਾਲਮੇਲ ਕਰਕੇ ਦਾਅਵੇ ਅਤੇ ਇਤਰਾਜ ਦੇ ਸਕਦੇ ਹਨ। ਉਨਾਂ ਹਲਕਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਯੋਗ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚ ਦਰਜ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਕੋਈ ਵੀ ਵੋਟਰ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਸਕੇ।