ਫਗਵਾੜਾ (ਡਾ ਰਮਨ ) ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਹਿਦਾਇਤਾਂ ਅਨੂਸਾਰ ਅੱਜ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਹਦੀਆਬਾਦ ਰੋਡ ਫਗਵਾੜਾ ਵਿਖੇ ਹਰ ਖੇਤਰ ਦੇ ਬੂਥਾ ਤੇ ਨਾਗਰਿਕਾ ਦੀਆ ਨਵੀਆ ਵੋਟਾ ਬਣਾਉਣ ਤੇ ਵੋਟਰ ਸੂਚੀਆਂ ਵਿੱਚ ਦਰਜ ਨਾਵਾ ਦੀ ਸੋਧ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਸਬ ਡਵੀਜ਼ਨ ਫਗਵਾੜਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਦੇ ਆਦੇਸ਼ਾਂ ਤਹਿਤ ਇਨਾ ਬੂਥਾ ਤੇ ਤੈਨਾਤ ਕੀਤੇ ਗਏ ਚੋਣ ਅਮਲੇ (ਬੀ ਅੈਲ ੳ) ਵਲੋ ਨਾਗਰਿਕਾਂ ਦੇ ਲੋੜੀਂਦੇ ਫਾਰਮ ਭਰੇ ਜਾ ਰਹੇ ਹਨ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਫਗਵਾੜਾ ਦੇ ਬੀ ਅੈਲ ੳ ਜਸਵਿੰਦਰ ਕੌਰ ਬੂਥ ਨੰਬਰ 124 , ਬੀ ਅੈਲ ੳ ਸੁਖਵਿੰਦਰ ਕੁਮਾਰ ਬੂਥ ਨੰਬਰ 154 , ਜਤਿੰਦਰ ਸਿੰਘ ਬੂਥ ਨੰਬਰ 155 , ਹਰਸ਼ ਕੁਮਾਰ ਬੂਥ ਨੰਬਰ 156 , ਸੁਖਵਿੰਦਰ ਸਿੰਘ ਬੂਥ ਨੰਬਰ 157 ਨੇ ਦੱਸਿਆ ਕਿ ਨਾਗਰਿਕਾਂ ਦੀਆ ਨਵੀਆ ਵੋਟਾ ਬਣਾਉਣਾ , ਜਿਨਾ ਦੀ ਉਮਰ ਇਸ ਸਾਲ 18 ਸਾਲ ਦੀ ਹੋ ਜਾਣੀ ਹੈ ਅਤੇ ਪੁਰਾਣੀਆ ਕਟਵਾਉਣ , ਵੋਟਰ ਕਾਰਡਾਂ ਚ ਦਰੂਸਤੀ ਕਰਵਾਉਣ ਲਈ ਕੋਈ ਵੀ ਨਾਗਰਿਕ ਬੂਥਾ ਤੇ ਪਹੁੰਚ ਕੇ ਲੋੜੀਦਾ ਭਾਰਮ ਭਰਵਾ ਸਕਦਾ ਹੈ ਉਨਾਂ ਦੱਸਿਆ ਕਿ ਵੋਟਰ ਪਛਾਣ ਪੱਤਰ ਬਣਨ ਤੇ ਨਾਗਰਿਕਾ ਨੂੰ ਘਰ ਘਰ ਪਹੁੰਚ ਕੇ ਪ੍ਰਦਾਨ ਕੀਤੇ ਜਾਣਗੇ ਇਸ ਮੌਕੇ ਸੁਪਰਵਾਈਜ਼ਰ ਰਵਿੰਦਰ ਕੁਮਾਰ ਨੇ ਵੀ ਅਚਨਚੇਤ ਦੌਰਾ ਕਰ ਬਣਾਇਆ ਜਾ ਰਹੀਆ ਵੋਟਾ ਬਾਰੇ ਜਾਣਕਾਰੀ ਹਾਸਿਲ ਕੀਤੀ