ਨੂਰਮਹਿਲ 14 ਫਰਵਰੀ ( ਨਰਿੰਦਰ ਭੰਡਾਲ )

ਵੈਲਨਟਾਈਨ ਡੇ ਤੋਂ ਠੀਕ ਇੱਕ ਦਿਨ ਪਹਿਲਾਂ ਨੂਰਮਹਿਲ ਦੀ ਇਤਿਹਾਸ਼ਕ ਸਰਾਂ ਵਿੱਚ ਅੱਜ ਉਸ ਵੇਲੇ ਇੱਕ ਰੋਚਕ ਸਥਿਤੀ ਵੇਖਣ ਨੂੰ ਮਿਲੀਆਂ। ਜਦੋ ਸਰਾਂ ਵਿੱਚ ਗਏ ਮੁੰਡਾ ਤੇ ਕੁੜੀ ਜੋ ਦੋਸਤ ਦੱਸੇ ਜਾਂਦੇ ਹਨ। ਉਨ੍ਹਾਂ ਦੀ ਕਿਸੇ ਗੱਲੋ ਬਹਿਸ ਹੋ ਗਈ ਤੇ ਹੋਂਦ ਉਦੋਂ ਹੋਈ ਜਦੋ ਕੁੜੀ ਨੇ ਮੁੰਡੇ ਤੇ 4-5 ਥੱਪੜ ਮਾਰ ਦਿੱਤੇ। ਇਸ ਤੇ ਮੁੰਡੇ ਨੂੰ ਵੀ ਗੁੱਸਾ ਆ ਗਿਆ ਤੇ ਉਸ ਨੇ ਜੁਆਬ ਵਿੱਚ ਕੁੜੀ ਦੇ ਥੱਪੜ ਜੜ੍ਹ ਦਿੱਤੇ। ਜਦੋ ਇਸ ਗੱਲ ਦਾ ਪਤਾ ਸਰਾਂ ਦੇ ਕਰਮਚਾਰੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਪਰ ਮੁੰਡੇ ਨੇ ਕਰਮਚਾਰੀ ਤੇ ਉੱਪਰ ਹੱਥ ਚੱਕ ਲਿਆ ਇੰਨੇ ਨੂੰ ਇਨ੍ਹਾਂ ਕਰਮਚਾਰੀਆਂ ਨੇ ਮੁੰਡੇ ਨੂੰ ਕਾਬੂ ਕਾ ਲਿਆ। ਜਦੋ ਕੁੜੀ ਨੂੰ ਦੇਖਦਿਆਂ ਕਿ ਹੁਣ ਮੁੰਡੇ ਨੂੰ ਇਨਾਂ ਕਰਮਚਾਰੀਆਂ ਵਲੋਂ ਕੁੱਟਿਆ ਜਾਵੇਗਾ ਤਾਂ ਕੁੜੀ ਨੇ ਮਿਨਤਾਂ ਕਰਕੇ ਮੁੰਡੇ ਨੂੰ ਛੱਡਵਾਂ ਲਿਆ ਤੇ ਉਥੋਂ ਚਲੇ ਗਏ। ਸ਼ਹਿਰ ਵਿੱਚ ਇਸ ਗੱਲ ਦੀ ਚਰਚਾਂ ਜ਼ੋਰਾ ਤੇ ਹੈ।