ਫਗਵਾੜਾ (ਡਾ ਰਮਨ )
ਰਾਜੀਵ ਵਰਮਾ ਏ.ਡੀ.ਸੀ ਕਮ-ਕਮਿਸ਼ਨਰ
ਨਗਰ ਨਿਗਮ ਫਗਵਾੜਾ ਵੱਲੋਂ ਕਰੋਨਾ ਵੈਕਸੀਨ ਦੇ ਟੀਕਾਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਂਦੇ ਹੋਏ ਨਗਰ ਨਿਗਮ ਫਗਵਾੜਾ ਦੇ ਵਾਰਡ ਨੰਬਰ 2 ਵਿਖੇ ਪਦਮ ਦੇਵ ਸੁਧੀਰ ਸਾਬਕਾ ਕੌਂਸਲਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਪਲਾਹੀ ਰੋਡ ਫਗਵਾੜਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ 45 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦਾ ਟੀਕਾਕਰਨ ਲਗਾਇਆ ਗਿਆ।

ਇਸ ਮੌਕੇ ਸ੍ਰੀ ਵਰਮਾ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਓ ਲਈ ਕਰੋਨਾ ਵੈਕਸੀਨ ਹਰ ਵਿਅਕਤੀ ਲਈ ਲਗਵਾਉਣੀ ਜ਼ਰੂਰੀ ਹੈ। ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਹਨਾਂ ਨੇ ਵੀ ਅਤੇ ਉਹਨਾਂ ਦੇ ਦਫਤਰੀ ਸਟਾਫ ਨੇ ਵੀ ਇਹ ਵੈਕਸੀਨ ਲਗਵਾਈ ਹੈ।

ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸ਼ਨ ਵੱਲੋਂ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਐਸੋਸੀਏਸ਼ਨਾਂ ਪ੍ਰਧਾਨਾਂ, ਸਾਬਕਾ ਕੌਂਸਲਰ ਸਾਹਿਬਾਨ ਦੇ ਸਹਿਯੋਗ ਨਾਲ ਰੋਜ਼ਾਨਾ ਵੱਖ-ਵੱਖ ਸਥਾਨਾਂ ਤੇ ਕਰੋਨਾ ਵੈਕਸੀਨ ਲਗਉਣ ਲਈ ਮੋਬਾਇਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਫਗਵਾੜਾ ਸ਼ਹਿਰ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਸ ਲਈ ਵੱਧ ਤੋਂ ਵੱਧ ਸ਼ਹਿਰ ਵਾਸੀ ਜਿਹਨਾਂ ਦੀ ਉਮਰ 45 ਤੋਂ ਵੱਧ ਹੈ ਉਹ ਆਪਣਾ ਪਹਿਚਾਣ ਪੱਤਰ ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ ਆਦਿ ਨਾਲ ਲੈ ਕੇ ਕਰੋਨਾ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਉਣ।

ਇਸ ਮੌਕੇ ਪਦਮ ਦੇਵ ਸੁਧੀਰ ਸਾਬਕਾ ਕੌਂਸਲਰ, ਸ੍ਰੀ ਅਰਜੁਨ ਸੁਧੀਰ, ਸ੍ਰੀ ਤਰਨਜੀਤ ਸਿੰਘ ਕਿੰਨੜਾ, ਸਿਵਲ ਹਸਪਤਾਲ ਦੀ ਮੈਡੀਕਲ ਟੀਮ , ਸ੍ਰੀ ਪੰਕਜ ਹੰਸ ਐੱਸ.ਡੀ.ਓ. ਸ੍ਰੀ ਕੁਲਦੀਪ ਕੁਮਾਰ ਅਤੇ ਵਾਰਡ ਨੰਬਰ 2 ਦੇ ਵਸਨੀਕ ਹਾਜਰ ਸਨ